ਦਹੇਜ ਲੈਣ ਹੀ ਨਹੀਂ ਸਗੋਂ ਦੇਣ ਵਾਲਿਆਂ 'ਤੇ ਵੀ ਮੁਕੱਦਮਾ

ਜੋਧਪੁਰ:

ਇੱਥੋਂ ਦੀ ਅਦਾਲਤ ਨੇ ਦਹੇਜ ਦੇਣ ਵਾਲੇ ਪਿਓ ‘ਤੇ ਵੀ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਪੂਰੇ ਸੂਬੇ ‘ਚ ਇਹ ਪਹਿਲਾ ਮਾਮਲਾ ਹੈ ਜਦੋਂ ਅਦਾਲਤ ਨੇ ਦਹੇਜ ਦੇਣ ਵਾਲੇ ਲਾੜੀ ਦੇ ਪਿਤਾ ਨੂੰ ਮੁਲਜ਼ਮ ਬਣਾਇਆ ਹੈ। ਉਸ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਦੇ ਹੁਕਮ ਦਿੱਤੇ ਹਨ। ਸ਼ਹਿਰ ਦੇ ਇੱਕ ਵਿਅਕਤੀ ਨੇ ਆਪਣੀ ਧੀ ਦੇ ਸੁਹਰੇ ਪਰਿਵਾਰ ‘ਤੇ ਦਹੇਜ ਮੰਗਣ ਦਾ ਇਲਜ਼ਾਮ ਲਾਇਆ ਹੈ। ਇਸ ‘ਚ ਉਸ ਨੇ ਆਪਣੀ ਧੀ ਦੇ ਵਿਆਹ ‘ਚ ਦਹੇਜ ਦੇ ਤੌਰ ‘ਤੇ ਇੱਕ ਲੱਖ ਰੁਪਏ ਕੈਸ਼ ਦੇਣ ਦਾ ਇਲਜ਼ਾਮ ਲਾਇਆ ਹੈ। ਇਸ ਗੱਲ ਨੂੰ ਆਧਾਰ ਬਣਾ ਲਾੜੇ ਦੇ ਪਿਓ ਨੇ ਆਪਣੇ ਕੁੜਮਾਂ ‘ਤੇ ਦਹੇਜ ਦੇਣ ਦਾ ਮਾਮਲਾ ਦਰਜ ਕਰਵਾਇਆ ਹੈ। ਇਸ ਤੋਂ ਬਾਅਦ ਮਾਮਲਾ ਦਰਜ ਕਰ ਪੁਲਿਸ ਨੂੰ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਜੋਧਪੁਰ ਬਨਾੜ ਥਾਣਾ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਰਿਟਾਇਰਡ ਫ਼ੌਜੀ ਰਾਮਲਾਲ ਨੇ ਆਪਣੀ ਧੀ ਦਾ ਵਿਆਹ 2017 ‘ਚ ਕੈਲਾਸ਼ ਪ੍ਰਜਾਪਤੀ ਨਾਲ ਕੀਤਾ ਸੀ। ਇਸ ਤੋਂ ਬਾਅਦ ਮਨੀਸ਼ਾ ਨੇ ਆਪਣੇ ਸੁਹਰੇ ਪਰਿਵਾਰ ‘ਤੇ ਦਹੇਜ ਲਈ ਤੰਗ ਕਰਨ ਤੇ ਆਪਣੇ ਸਹੁਰੇ ‘ਤੇ ਬਦਨੀਅਤੀ ਰੱਖਣ ਦੇ ਇਲਜ਼ਾਮ ਤਹਿਤ ਕੇਸ ਦਰਜ ਕੀਤਾ ਗਿਆ। ਇਹ ਮਾਮਲਾ ਜੋਧਪੁਰ ਪਰਿਵਾਰਕ ਅਦਾਲਤ ‘ਚ ਚੱਲ ਰਿਹਾ ਹੈ। ਇਸੇ ਦੇ ਨਾਲ ਹੀ ਕੈਲਾਸ਼ ਪ੍ਰਜਾਪਤੀ ਤੇ ਉਸ ਦੇ ਪਿਤਾ ਜੇਠਮੱਲ ਨੇ ਆਪਣੇ ਵਕੀਲ ਦੀ ਮਦਦ ਨਾਲ ਕੇਸ ਕੀਤਾ ਹੈ ਕਿ ਜੇਕਰ ਦਹੇਜ ਲੈਣਾ ਅਪਰਾਧ ਹੈ ਤਾਂ ਦੇਣਾ ਵੀ ਉਨ੍ਹਾਂ ਹੀ ਜ਼ਿਆਦਾ ਅਪਰਾਧ ਹੈ। ਅਜਿਹੇ ‘ਚ ਕਾਰਵਾਈ ਇੱਕ ਪੱਖ 'ਤੇ ਨਹੀ ਦੋਵਾਂ ਪੱਖਾਂ 'ਤੇ ਹੋਣੀ ਚਾਹੀਦੀ ਹੈ। ਉਧਰ, ਕੈਲਾਸ਼ ਪ੍ਰਜਾਪਤੀ ਦੇ ਪਿਤਾ ਨੇ ਦਹੇਜ ਨਾ ਲੈਣ ਦੀ ਗੱਲ ਕੀਤੀ ਹੈ ਤੇ ਮਨੀਸ਼ਾ ਦੇ ਪਿਤਾ ‘ਤੇ ਇਲਜ਼ਾਮ ਲਾਏ ਹਨ ਕਿ ਉਹ ਦਬਾਅ ਬਣਾ ਵਿਆਹ ਦਾ ਖ਼ਰਚਾ ਵਸੂਲ ਕਰਨਾ ਚਾਹੁੰਦੇ ਹਨ।

  • Topics :

Related News