ਕਰਤਾਰਪੁਰ ਜਾਣ ਲਈ ਆਨਲਾਈਨ ਅਪਲਾਈ ਕਰਨ ਤੋਂ ਲੈ ਕੇ 1600 ਰੁਪਏ ਦੀ ਫੀਸ ਵੀ ਦਿੱਲੀ ਸਰਕਾਰ ਦੇਵੇਗੀ

Oct 16 2019 01:41 PM

ਨਵੀਂ ਦਿੱਲੀ:

ਕੇਜਰੀਵਾਲ ਸਰਕਾਰ ਨੇ ਸਿੱਖ ਸੰਗਤ ਲਈ ਵੱਡਾ ਐਲਾਨ ਕੀਤਾ ਹੈ। ਦਿੱਲੀ ਸਰਕਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਰਾਜਧਾਨੀ ਤੋਂ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਪੂਰਾ ਪ੍ਰਬੰਧ ਕਰੇਗੀ। ਕਰਤਾਰਪੁਰ ਜਾਣ ਲਈ ਆਨਲਾਈਨ ਅਪਲਾਈ ਕਰਨ ਤੋਂ ਲੈ ਕੇ 1600 ਰੁਪਏ ਦੀ ਫੀਸ ਵੀ ਦਿੱਲੀ ਸਰਕਾਰ ਦੇਵੇਗੀ। ਇਸ ਤੋਂ ਇਲਾਵਾ ਸ਼੍ਰੀ ਗੁਰੂ ਨਾਨਕ ਡਿਜੀਟਲ ਮਿਊਜ਼ੀਅਮ ਐਂਡ ਮਿਊਜ਼ੀਅਮ ਦਿੱਲੀ ਹਾਟ ਜਨਕਪੁਰੀ ਵਿੱਚ ਬਣਾਇਆ ਜਾਵੇਗਾ।ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਮਨੀਸ਼ ਸਿਸੋਦੀਆ ਨੇ ਕਿਹਾ ਕੇ ਦਿੱਲੀ ਸਰਕਾਰ ਚਾਹੁੰਦੀ ਹੈ ਕਿ ਵੱਧ ਤੋਂ ਵੱਧ ਸੰਗਤ ਕਰਤਾਰਪੁਰ ਦੇ ਦਰਸ਼ਨਾਂ ਲਈ ਜਾਵੇ। ਉਨ੍ਹਾਂ ਕਿਹਾ ਕਿ ਆਨਲਾਈਨ ਪ੍ਰਵਾਨਗੀ ਤੇ 1600 ਰੁਪਏ ਫੀਸ ਸਬੰਧੀ ਦਿੱਕਤ ਆ ਰਹੀ ਸੀ ਪਰ ਇਹ ਜ਼ਿੰਮੇਵਾਰੀ ਹੁਣ ਦਿੱਲੀ ਸਰਕਾਰ ਨਿਭਾਏਗੀ। ਇਹੀ ਨਹੀਂ ਕਰਤਾਰਪੁਰ ਸਾਹਿਬ ਜਾਣ ਲਈ ਬੱਸਾਂ ਤੇ ਰੇਲ ਸਫ਼ਰ ਦਾ ਪ੍ਰਬੰਧ ਵੀ ਦਿੱਲੀ ਸਰਕਾਰ ਕਰੇਗੀ।

 

  • Topics :

Related News