ਅਰਥਸ਼ਾਸਤਰ ਦੇ ਖੇਤਰ 'ਚ ਅਭਿਜੀਤ ਬੈਨਰਜੀ, ਐਸਤੇਰ ਡੁਫਲੋ ਤੇ ਮਾਈਕਲ ਕ੍ਰੇਮਰ ਨੂੰ ਮਿਲਿਆ ਨੋਬੇਲ ਪੁਰਸਕਾਰ

Oct 15 2019 01:38 PM

ਨਵੀਂ ਦਿੱਲੀ:

ਅਰਥਸ਼ਾਸਤਰ ਦੇ ਖੇਤਰ 'ਚ 2019 ਦਾ ਨੋਬੇਲ ਪੁਰਸਕਾਰ ਭਾਰਤੀ ਮੂਲ ਦੇ ਅਭਿਜੀਤ ਬੈਨਰਜੀ, ਐਸਤੇਰ ਡੁਫਲੋ ਤੇ ਮਾਈਕਲ ਕ੍ਰੇਮਰ ਨੂੰ ਮਿਲਿਆ ਹੈ। ਉਨ੍ਹਾਂ ਨੂੰ ਇਹ ਪੁਰਸਕਾਰ ਆਲਮੀ ਗ਼ਰੀਬੀ ਨਾਲ ਲੜਾਈ ਲਈ ਮਿਲਿਆ ਹੈ। ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਜ਼ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ। ਇਸ ਪੁਰਸਕਾਰ ਨੂੰ ਅਧਿਕਾਰਤ ਤੌਰ 'ਤੇ 'ਬੈਂਕ ਆਫ ਸਵੀਡਨ ਪ੍ਰਾਈਜ਼ ਇਨ ਇਕੋਨਾਮਿਕ ਸਾਇੰਸਿਜ਼ ਇਨ ਮੈਮੋਰੀ ਆਫ ਅਲਫਰੈੱਡ ਨੋਬੇਲ' ਦੇ ਰੂਪ 'ਚ ਜਾਣਿਆ ਜਾਂਦਾ ਹੈ, ਇਹ ਪੁਰਸਕਾਰ ਸੰਸਥਾਪਕ ਵੱਲੋਂ ਨਹੀਂ ਬਣਾਇਆ ਗਿਆ ਸੀ, ਪਰ ਇਸ ਨੂੰ ਨੋਬੇਲ ਦਾ ਹਿੱਸਾ ਮੰਨਿਆ ਜਾਂਦਾ ਹੈ। ਅਕੈਡਮੀ ਨੇ ਆਪਣੇ ਬਿਆਨ 'ਚ ਕਿਹਾ, 'ਇਨ੍ਹਾਂ ਨੇ ਆਲਮੀ ਗ਼ਰੀਬੀ ਨਾਲ ਲੜਨ ਦੇ ਸਰਬੋਤਮ ਤਰੀਕਿਆਂ ਸਬੰਧੀ ਭਰੋਸੇਯੋਗ ਤੇ ਨਵਾਂ ਦ੍ਰਿਸ਼ਟੀਕੋਣ ਪੇਸ਼ ਕੀਤਾ ਹੈ।' ਇੱਕ ਬਿਆਨ 'ਚ ਨੋਬੇਲ ਕਮੇਟੀ ਨੇ ਕਿਹਾ, 'ਇਸ ਸਾਲ ਦੇ ਪੁਰਸਕਾਰ ਜੇਤੂਆਂ ਵਲੋਂ ਕੀਤੀ ਗਈ ਖੋਜ ਨਾਲ ਆਲਮੀ ਗ਼ਰੀਬੀ ਨਾਲ ਲੜਨ ਦੀ ਸਾਡੀ ਸਮਰੱਥਾ 'ਚ ਕਾਫ਼ੀ ਸੁਧਾਰ ਹੋਇਆ ਹੈ। ਸਿਰਫ਼ ਦੋ ਦਹਾਕਿਆਂ 'ਚ ਉਨ੍ਹਾਂ ਦੇ ਨਵੇਂ ਪ੍ਰਯੋਗ ਆਧਾਰਤ ਦ੍ਰਿਸ਼ਟੀਕੋਣ ਨੇ ਵਿਕਾਸ ਅਰਥਸ਼ਾਸਤਰ ਨੂੰ ਬਦਲ ਦਿੱਤਾ ਹੈ ਜੋ ਹੁਣ ਖੋਜ ਦਾ ਇਕ ਖੁਸ਼ਹਾਲ ਖੇਤਰ ਹੈ।'

  • Topics :

Related News