ਬਗੈਰ ਸਬਸਿਡੀ ਵਾਲੀ ਰਸੋਈ ਗੈਸ ਦੀ ਕੀਮਤ ‘ਚ 62.50 ਰੁਪਏ ਦੀ ਕਮੀ

ਨਵੀਂ ਦਿੱਲੀ:

ਬਗੈਰ ਸਬਸਿਡੀ ਵਾਲੀ ਰਸੋਈ ਗੈਸ ਦੀ ਕੀਮਤ ‘ਚ ਬੁੱਧਵਾਰ ਨੂੰ 62.50 ਰੁਪਏ ਦੀ ਕਮੀ ਕੀਤੀ ਗਈ। ਅੰਤਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ਨਰਮ ਪੈਣ ਮਗਰੋਂ ਇਹ ਫੈਸਲਾ ਕੀਤਾ ਗਿਆ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਨੇ ਕਿਹਾ ਕਿ ਬਗੈਰ ਸਬਸਿਡੀ ਜਾਂ ਬਾਜ਼ਾਰ ਕੀਮਤ ਵਾਲੇ ਐਲਪੀਜੀ ਦੀ ਕੀਮਤ 547.50 ਰੁਪਏ ਪ੍ਰਤੀ ਸਿਲੰਡਰ ਹੋਵੇਗੀ। ਨਵੀਂ ਕੀਮਤ ਬੁੱਧਵਾਰ ਅੱਧੀ ਰਾਤ ਤੋਂ ਲਾਗੂ ਹੋ ਗਈ ਹੈ।ਗਾਹਕਾਂ ਨੂੰ ਬਗੈਰ ਸਬਸਿਡੀ ਵਾਲੇ ਸਿਲੰਡਰ ਦਾ ਇਸਤੇਮਾਲ ਸਬਸਿਡੀ ਵਾਲੇ 12 ਸਿਲੰਡਰ ਦਾ ਕੋਟਾ ਖ਼ਤਮ ਹੋਣ ਤੋਂ ਬਾਅਦ ਕਰਨਾ ਹੁੰਦਾ ਹੈ। ਕੰਪਨੀ ਮੁਤਾਬਕ ਇਸ ਤੋਂ ਪਹਿਲਾਂ ਜੁਲਾਈ ਦੀ ਸ਼ੁਰੂਆਤ ‘ਚ ਬਗੈਰ ਸਬਸਿਡੀ ਵਾਲੀ ਐਲਪੀਜੀ ਦੀਆਂ ਕੀਮਤਾਂ ‘ਚ 100.50 ਰੁਪਏ ਦੀ ਕਮੀ ਕੀਤੀ ਗਈ ਸੀ।

 

  • Topics :

Related News