ਦਿੱਲੀ ਤੇ ਹਰਿਆਣਾ ਵਿੱਚ ਦੋਵੇਂ ਪਾਰਟੀਆਂ ਇਕੱਠੀਆਂ ਚੋਣਾਂ ਲੜ ਸਕਦੀਆਂ

ਨਵੀਂ ਦਿੱਲੀ:

ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਗਠਜੋੜ ਨੂੰ ਲੈ ਕੇ ਆਖਰਕਾਰ ਗੱਲ ਬਣ ਹੀ ਗਈ ਹੈ। ਸੂਤਰਾਂ ਮੁਤਾਬਕ ਦਿੱਲੀ ਤੇ ਹਰਿਆਣਾ ਵਿੱਚ ਦੋਵੇਂ ਪਾਰਟੀਆਂ ਇਕੱਠੀਆਂ ਚੋਣਾਂ ਲੜ ਸਕਦੀਆਂ ਹਨ। ਦੋਵਾਂ ਦਲਾਂ ਨੇ ਪੰਜਾਬ ਬਾਰੇ ਵੀ ਗੱਲਬਾਤ ਦੇ ਦਰਵਾਜ਼ੇ ਖੋਲ੍ਹ ਕੇ ਰੱਖੇ ਹਨ। ਇਕੱਲੇ ਦਿੱਲੀ ਦੀ ਗੱਲ ਕੀਤੀ ਜਾਏ ਤਾਂ ਕਾਂਗਰਸ ਨੂੰ ਤਿੰਨ ਸੀਟਾਂ ਮਿਲ ਸਕਦੀਆਂ ਹਨ। ਇੰਨ੍ਹਾਂ ਵਿੱਚ ਚਾਂਦਨੀ ਚੌਕ, ਨਵੀਂ ਦਿੱਲੀ, ਉੱਤਰੀ ਪੱਛਮੀ ਤੇ ਪੱਛਮੀ ਦਿੱਲੀ ਸ਼ਾਮਲ ਹਨ। ਆਮ ਆਦਮੀ ਪਾਰਟੀ ਚਾਰ ਸੀਟਾਂ ਤੋਂ ਚੋਣਾਂ ਲੜੇਗੀ ਜਿਨ੍ਹਾਂ ਵਿੱਚ ਪੂਰਬੀ ਦਿੱਲੀ, ਦੱਖਣੀ ਪੂਰਬੀ ਤੇ ਦੱਖਣੀ ਦਿੱਲੀ ਸ਼ਾਮਲ ਹੋਣਾ ਤੈਅ ਹਨ। ਜੇ ਪਾਸੇ ਹਰਿਆਣਾ ਵਿੱਚ ਆਮ ਆਦਮੀ ਪਾਰਟੀ 2 ਸੀਟਾਂ ਦੀ ਮੰਗ ਕਰ ਰਹੀ ਹੈ। ਕਾਂਗਰਸ ਇੱਕ ਸੀਟ ਦੇਣ ਨੂੰ ਤਿਆਰ ਹੈ ਪਰ ਜਦੋਂ ਹਰਿਆਣਾ ਸਰਕਾਰ ਕੋਲੋਂ ਪੱਖ ਮੰਗਿਆ ਗਿਆ ਤਾਂ ਸਰਕਾਰ ਆਮ ਆਦਮੀ ਪਾਰਟੀ ਨੂੰ ਇੱਕ ਵੀ ਸੀਟ ਦੇਣ ਨੂੰ ਤਿਆਰ ਨਹੀਂ ਹੈ। ਦੋਵਾਂ ਪਾਰਟੀਆਂ ਦੇ ਗਠਜੋੜ ਹੋਣ ਵਿੱਚ ਹੋ ਰਹੀ ਦੇਰੀ ਦੀ ਮੁੱਖ ਵਜ੍ਹਾ ਕਾਂਗਰਸ ਦਾ ਦੋ ਰਾਏ ਰੱਖਣਾ ਹੈ। ਪੀਸੀ ਚਾਕੋ ਗਠਜੋੜ ਦੇ ਪੱਖ ਵਿੱਚ ਹਨ ਜਦਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਸੂਬਾ ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਿਤ ਇਸ ਦਾ ਵਿਰੋਧ ਕਰ ਰਹੇ ਹਨ। ਆਮ ਆਦਮੀ ਪਾਰਟੀ ਤਾਂ ਖੁੱਲ੍ਹ ਕੇ ਕਾਂਗਰਸ ਨਾਲ ਗਠਜੋੜ ਦੀ ਅਪੀਲ ਕਰ ਚੁੱਕੀ ਹੈ। ਦੋਵਾਂ ਪਾਰਟੀਆਂ ਨੂੰ ਉਮੀਦ ਹੈ ਕਿ ਜੇ ਉਹ ਇੱਕਜੁਟ ਹੋ ਜਾਣ ਤਾਂ ਬੀਜੇਪੀ ਨੂੰ ਮਾਤ ਦਿੱਤੀ ਜਾ ਸਕਦੀ ਹੈ।

  • Topics :

Related News