ਸਾਡੀਆਂ ਟਿਕਟਾਾ 'ਤੇ ਕਿਸੇ ਤਰਾਂ ਦਾ ਕੋਈ ਵਾਦ ਵਿਵਾਦ ਨਹੀਂ

Mar 25 2019 03:38 PM

ਪਠਾਨਕੋਟ,

ਸਥਾਨਿਕ ਇਕ ਪੈਲੇਸ ਵਿਖੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਬਕਾ ਵਿਧਾਇਕ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਭਾਜਪਾ ਵਰਕਰਾਂ ਦਾ ਸਮਾਗਮ ਕਰਵਾਇਆ ਗਿਆ | ਜਿਸ ਵਿਚ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਅਤੇ ਸੰਗਠਨ ਮੰਤਰੀ ਰਾਕੇਸ਼ ਰਾਠੌਰ ਵਿਸ਼ੇਸ਼ ਰੂਪ 'ਚ ਹਾਜਰ ਹੋਏ | ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਭਾਜਪਾ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਜਿਸ ਉਮੀਦਵਾਰ ਨੂੰ ਵੀ ਚੋਣ ਮੈਦਾਨ ਵਿਚ ਉਤਾਰੇਗੀ ਪਾਰਟੀ ਦਾ ਹਰ ਵਰਕਰ ਮਿਲਜੁਲ ਕੇ ਉਸ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ ਕਰਕੇ ਉਸ ਉਮੀਦਵਾਰ ਨੂੰ ਜਿਤਾਵਾਂਗੇ | ਉਨ੍ਹਾਂ ਕਿਹਾ ਕਿ ਸਾਡੀਆਂ ਟਿਕਟਾਾ 'ਤੇ ਕਿਸੇ ਤਰਾਂ ਦਾ ਕੋਈ ਵਾਦ ਵਿਵਾਦ ਨਹੀਂ ਹੈ, ਕਿਉਂਕਿ ਭਾਜਪਾ ਇਕ ਅਜਿਹੀ ਪਾਰਟੀ ਹੈ, ਜਿਸ 'ਚ ਇਕ ਆਮ ਵਰਕਰ ਵੀ ਪ੍ਰਧਾਨ ਮੰਤਰੀ ਬਣ ਸਕਦਾ ਹੈ | ਇਸ ਮੌਕੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਵਿਧਾਇਕ ਸੁਜਾਨਪੁਰ ਦਿਨੇਸ਼ ਸਿੰਘ ਬੱਬੂ, ਕਵਿਤਾ ਖੰਨਾ, ਸਾਬਕਾ ਵਿਧਾਇਕਾ ਸੀਮਾ ਦੇਵੀ, ਮੇਅਰ ਅਨਿਲ ਵਾਸੂਦੇਵਾ, ਨਰਿੰਦਰ ਪਰਮਾਰ, ਵਿਪਨ ਮਹਾਜਨ, ਪ੍ਰਦੀਪ ਰੈਣਾ, ਅਨਿਲ ਰਾਮਪਾਲ, ਰਾਮਪਾਲ ਵਿੱਕੀ,ਵਿਵੇਕ ਸੈਨੀ, ਪਰਵੀਨ ਸ਼ਰਮਾ ਪੱਪੀ, ਪਰਮਜੀਤ ਕਾਲਾ, ਵਿਨੋਦ ਕੁਮਾਰ, ਸੰਜੂ ਮਹਾਜਨ, ਬਖ਼ਸ਼ੀਸ਼ ਸਿੰਘ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ 'ਚ ਭਾਜਪਾ ਵਰਕਰ ਹਾਜ਼ਰ ਸਨ |

  • Topics :

Related News