ਕਿਸੇ ਖਿਡਾਰੀ ਦਾ ਪੈਸਾ ਨਹੀਂ ਕੱਟੇਗਾ

Jun 29 2019 04:09 PM

ਪਟਿਆਲਾ:

ਕੇਂਦਰੀ ਯੁਵਾ ਸੇਵਾ ਤੇ ਖੇਡ ਰਾਜ ਮੰਤਰੀ ਕਿਰਨ ਰਿਜਿਜੂ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਕਿਸੇ ਖਿਡਾਰੀ ਦਾ ਪੈਸਾ ਨਹੀਂ ਕੱਟੇਗਾ। ਕੱਟੇ ਗਏ ਪੈਸੇ ਰਿਫੰਡ ਹੋਣਗੇ। ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਖੇਡ ਮੰਤਰਾਲੇ ਨਾਲ ਗੱਲਬਾਤ ਵੀ ਕਰਨਗੇ। ਦੱਸ ਦੇਈਏ ਹਰਿਆਣਾ ਵਿੱਚ ਖਿਡਾਰੀਆਂ ਦੇ ਪੈਸੇ ਕੱਟੇ ਜਾਣ ਬਾਅਦ ਕਾਫੀ ਖਿਡਾਰੀਆਂ ਨੇ ਰੋਸ ਪ੍ਰਗਟਾਇਆ ਜਿਸ ਪਿੱਛੋਂ ਇਹ ਮਾਮਲਾ ਗਰਮਾ ਗਿਆ ਸੀ। ਦਰਅਸਲ ਕਿਰਨ ਰਿਜਿਜੂ ਪਟਿਆਲਾ ਦੇ ਖਿਡਾਰੀਆਂ ਨਾਲ ਗੱਲਬਾਤ ਕਰ ਰਹੇ ਹਨ। ਉਨ੍ਹਾਂ ਲੜਕੀਆਂ ਦੇ ਹੋਸਟਲ ਦਾ ਦੌਰਾ ਵੀ ਕੀਤਾ ਤੇ ਕਿਹਾ ਕਿ ਇੱਥੇ ਖਿਡਾਰੀਆਂ ਨੂੰ ਪੇਸ਼ ਆ ਰਹੀਆਂ ਕਮੀਆਂ ਦੂਰ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਖੇਡ ਸਿਰਫ਼ ਖੇਡ ਨਹੀਂ, ਬਲਕਿ ਖੇਡ ਇੱਕ ਜ਼ਿੰਦਗੀ ਹੈ। ਖੇਡਾਂ ਨੂੰ ਹੋਰ ਅੱਗੇ ਲਿਜਾਇਆ ਜਾਏਗਾ ਤੇ ਖਿਡਾਰੀਆਂ ਦੀਆਂ ਮੁਸ਼ਕਲਾਂ 'ਤੇ ਵੀ ਅਮਲ ਕੀਤਾ ਜਾਏਗਾ। ਇਸ ਮੌਕੇ ਉਨ੍ਹਾਂ ਦੱਸਿਆ ਕਿ 29 ਅਗਸਤ ਨੂੰ ਦੇਸ਼ ਵਿੱਚ ਸਪੋਰਟਸ ਡੇ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਵੱਲੋਂ 'ਫਿਟ ਇੰਡੀਆ ਕੈਂਪੇਨ' ਸ਼ੁਰੂ ਕੀਤਾ ਜਾਏਗਾ। ਇਸ ਕੰਮ ਲਈ ਕੇਂਦਰ ਤੇ ਸੂਬਾ ਸਰਕਾਰਾਂ ਮਿਲ ਕੇ ਕੰਮ ਕਰ ਰਹੀਆਂ ਹਨ।

  • Topics :

Related News