ਅਲਰਟ ਹੋਈ ਭਾਰਤੀ ਫੌਜ ਨੇ ਦੋ ਪਾਕਿਸਤਾਨੀ ਜਵਾਨਾਂ ਨੂੰ ਮਾਰ ਦਿੱਤਾ

ਨਵੀਂ ਦਿੱਲੀ:

ਸਰਹੱਦ 'ਤੇ ਅੱਜ ਭਾਰਤ-ਪਾਕਿਸਤਾਨ ਦੇ ਫੌਜੀਆਂ ਦਾ ਭੇੜ ਹੋ ਗਿਆ। ਭਾਰਤੀ ਫੌਜੀਆਂ ਨੇ ਐਲਓਸੀ ‘ਤੇ ਦੋ ਪਾਕਿਸਤਾਨੀ ਸੈਨਿਕਾਂ ਨੂੰ ਢੇਰ ਕਰ ਦਿੱਤਾ। ਕੱਲ੍ਹ ਬੈਟ (ਬਾਰਡਰ ਐਕਸ਼ਨ ਟੀਮ) ਦੇ ਮੈਂਬਰ ਨੋਗਾਮ ਸੈਕਟਰ ‘ਚ ਘੁਸਪੈਠ ਕਰ ਹਮਲੇ ਦੀ ਕੋਸ਼ਿਸ਼ ਕਰ ਰਹੇ ਸੀ। ਇਸ ਦੌਰਾਨ ਪਾਕਿ ਫੌਜ ਵੱਲੋਂ ਵੀ ਕਵਰ ਫਾਇਰਿੰਗ ਕੀਤੀ ਜਾ ਰਹੀ ਸੀ। ਉਸੇ ਸਮੇਂ ਅਲਰਟ ਹੋਈ ਭਾਰਤੀ ਫੌਜ ਨੇ ਦੋ ਪਾਕਿਸਤਾਨੀ ਜਵਾਨਾਂ ਨੂੰ ਮਾਰ ਦਿੱਤਾ। ਪਾਕਿਸਤਾਨ ਵੱਲੋਂ ਅਜਿਹੇ ਸਮੇਂ ਹਮਲੇ ਦੀ ਕੋਸ਼ਿਸ਼ ਕੀਤੀ ਗਈ ਜਦੋਂ ਜੰਮੂ-ਕਸ਼ਮੀਰ ‘ਚ ਕੜਾਕੇ ਦੀ ਠੰਢ ਪੈ ਰਹੀ ਹੈ। ਪਾਕਿਸਤਾਨ ਸੈਨਾ ਵੱਲੋਂ ਮਿਲੇ ਸaਮਰਥਨ ਵੀਏਟੀ ‘ਚ ਕਾਫੀ ਪ੍ਰੇਰਿਤ ਤੇ ਟ੍ਰੇਂਡ ਅੱਤਵਾਦੀ ਹੁੰਦੇ ਹਨ ਜਿਨ੍ਹਾਂ ਨੂੰ ਸੀਮਾ ਕੋਲ ਭਾਰਤੀ ਗਸ਼ਤ ਦਲਾਂ ‘ਤੇ ਹਮਲਾ ਕਰਨ ਲਈ ਤਿਆਰ ਕੀਤਾ ਜਾਂਦਾ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ, “ਭਾਰਤੀ ਸੀਮਾ ‘ਚ ਪਾਕਿਸਤਾਨ ਵੱਲੋਂ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਬੈਟ ਦੇ ਘੁਸਪੈਠੀਆਂ ਨੇ ਅਜਿਹੇ ਕੱਪੜੇ ਪਾਏ ਸੀ ਜਿਵੇਂ ਦੀ ਪਾਕਿਸਤਾਨੀ ਸੈਨਾ ਦੀ ਵਰਦੀ ਹੁੰਦੀ ਹੈ। ਉਨ੍ਹਾਂ ਕੋਲੋਂ ਮਿਲਿਆ ਸਾਮਾਨ ਵੀ ਪਾਕਿਸਤਾਨ ਦਾ ਬਣਿਆ ਹੈ ਤੇ ਕੁਝ ਘੁਸਪੈਠੀਆਂ ਕੋਲ ਬੀਐਸਐਫ ਤੇ ਭਾਰਤੀ ਸੈਨਾ ਦੀ ਪੁਰਾਣੀ ਡ੍ਰੈੱਸ ਵੀ ਦਿਖੀ। ਇਸ ਤਰ੍ਹਾਂ ਮਿਲੇ ਸਾਮਾਨ ਤੋਂ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਪਾਕਿਸਤਾਨੀ ਸੈਨਾ ਨਵੇਂ ਸਾਲ ‘ਤੇ ਕਿਸੇ ਵੱਡੇ ਹਮਲੇ ਦੀ ਸਾਜਿਸ਼ ‘ਚ ਸੀ। ਉਂਝ ਇਸ ਸਾਲ ਪਾਕਿ ਨੇ ਕਈ ਵਾਰ ਐਲਓਸੀ ਉਲੰਘਣ ਕੀਤਾ ਹੈ।

  • Topics :

Related News