ਵਾਰਾਨਸੀ ਤੋਂ ਇੱਕ ਵਾਰ ਫੇਰ ਕਾਂਗਰਸ ਨੇ ਅਜੇ ਰਾਏ ਨੂੰ ਆਪਣਾ ਉਮੀਦਵਾਰ ਐਲਾਨਿਆ

ਨਵੀਂ ਦਿੱਲੀ:

ਦਿਨਾਂ ਤੋਂ ਕਿਆਸ ਲਾਏ ਜਾ ਰਹੇ ਸੀ ਕਿ ਕਾਂਗਰਸ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਪ੍ਰਿਅੰਕਾ ਗਾਂਧੀ ਨੂੰ ਚੋਣ ਮੈਦਾਨ ‘ਚ ਉਤਾਰ ਸਕਦੀ ਹੈ। ਹੁਣ ਇਨ੍ਹਾਂ ਅਟਕਲਾਂ ‘ਤੇ ਰੋਕ ਲੱਗ ਗਈ ਹੈ ਕਿਉਂਕਿ ਕਾਂਗਰਸ ਨੇ ਮੋਦੀ ਖਿਲਾਫ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਵਾਰਾਨਸੀ ਤੋਂ ਇੱਕ ਵਾਰ ਫੇਰ ਕਾਂਗਰਸ ਨੇ ਅਜੇ ਰਾਏ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਇਸ ਸੀਟ ‘ਤੇ ਸਾਲ 2014 ‘ਚ ਮੋਦੀ ਨੇ ਜਿੱਤ ਹਾਸਲ ਕੀਤੀ ਸੀ ਪਰ ਕਾਂਗਰਸ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋ ਗਈ ਸੀ। 2014 ‘ਚ ਪੀਐਮ ਮੋਦੀ ਨੂੰ ਕੁੱਲ  5 ਲੱਖ 81 ਹਜ਼ਾਰ ਵੋਟ ਤੇ ਅਜੇ ਨੂੰ 75 ਹਜ਼ਾਰ ਵੋਟ ਮਿਲੇ ਸੀ। 2014 ਦੀ ਚੋਣਾਂ ‘ਚ ਅਜੇ ਤੀਜੇ ਨੰਬਰ ‘ਤੇ ਸੀ ਜਦਕਿ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਦੂਜੇ ਨੰਬਰ ‘ਤੇ ਸੀ।

  • Topics :

Related News