ਅਖਰੋਟ ਛਾਤੀ ਦੇ ਕੈਂਸਰ ਨੂੰ ਅੱਗੇ ਵਧਣ ‘ਚ ਰੋਕਦਾ

ਨਵੀਂ ਦਿੱਲੀ:

ਸਿਹਤ ਦੇ ਲਈ ਫਾਈਦੇਮੰਦ ਕਿਹਾ ਜਾਣ ਵਾਲਾ ਅਖਰੋਟ ਛਾਤੀ ਦੇ ਕੈਂਸਰ ਨੂੰ ਅੱਗੇ ਵਧਣ ‘ਚ ਰੋਕਦਾ ਹੈ ਅਤੇ ਇਸ ਤੋਂ ਉੱਭਰਣ ‘ਚ ਵੀ ਮਦਦ ਕਰਦਾ ਹੇ। ਅਮਰੀਕਾ ਦੇ ਮਾਰਸ਼ਲ ਵਿਦਿਆਲਿਆਂ ਤੋਂ ਡਬਲਿਊ ਐਲੇਨ ਹਾਰਡਮੈਨ ਨੇ ਦੱਸਿਆ ਕਿ ਚੂਹੇ ‘ਤੇ ਕੀਤੇ ਗਏ ਪ੍ਰਯੋਗ ‘ਚ ਪਤਾ ਲੱਗਿਆ ਕਿ ਅਖਰੋਟ ਖਾਣ ਨਾਲ ਛਾਤੀ ਦੇ ਕੈਂਸਰ ਦੇ ਵਧਣ ਦੀ ਗਤੀ ਘੱਟ ਜਾਂਦੀ ਹੈ ਅਤੇ ਇਸ ਦਾ ਖ਼ਤਰਾ ਵੀ ਘੱਟ ਹੁੰਦਾ ਹੈ। ਖੋਜ ‘ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਘੱਟ ਬੀਐਮਆਈ ਨਾਲ ਸਰੀਰ ‘ਚ ਮੌਜੂਦ ਵਿਟਾਮਿਨ ਡੀ ਦਾ ਚੰਗਾ ਪੱਧਰ ਛਾਤੀ ਦੇ ਕੈਂਸਰ ਤੋਂ ਬਚਾਉਂਦਾ ਹੈ। ਹਾਰਡਮੈਨ ਨੇ ਕਿਹਾ, “ਇਸ ਖੋਜ ਦੇ ਅਧਾਰ ‘ਤੇ ਸਾਡੀ ਟੀਮ ਨੇ ਅੰਦਾਜ਼ਾ ਲਗਾਇਆ ਹੈ ਕਿ ਜੇਕਰ ਕਿਸੇ ਔਰਤ ‘ਚ ਛਾਤੀ ਦਾ ਕੈਂਸਰ ਹੋਣ ਦੀ ਪੁਸ਼ਟੀ ਹੁੰਦੀ ਹੈ ਤਾਂ ਅਖਰੋਟ ਖਾਣ ਨਾਲ ਉਨ੍ਹਾਂ ਦੀ ਜ਼ਿੰਦਗੀ ‘ਚ ਬਦਲਾਅ ਆਵੇਾ। ਇਸ ਬਦਲਾਅ ਨਾਲ ਮਹਿਲਾ ‘ਚ ਛਾਤੀ ਦਾ ਕੈਂਸਰ ਵਧਣ ਦੀ ਰਫਤਾਰ ਘੱਟੇਗੀ ਅਤੇ ਉਸ ਨੂੰ ਕੈਂਸਰ ਤੋਂ ਉਭਰਣ ‘ਚ ਮਦਦ ਮਿਲੇਗੀ।”

ਅਖਰੋਟ ਦੇ ਫਾਇਦੇ:

ਇਸ ‘ਚ ਫਾਈਬਰ, ਵਿਟਾਮੀਨ ਬੀ, ਮੈਗਨੀਸ਼ਿਅਮ ਅਤੇ ਐਂਟੀ ਆਕਸੀਡੇਂਟ ਭਰਪੂਰ ਮਾਤਰਾ ਵਿੱਚ ਹੁੰਦੇ ਹਨ।

ਇਸ ‘ਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ ਜੋ ਸ਼ਰੀਰ ਲਈ ਲਾਭਦਾਇਕ ਹੈ।

ਅਖਰੋਟ ਨਾਲ ਅਸਥਮਾ, ਅਰਥਰਾਈਟਿਸ, ਚਮੜੀ ਰੋਗ, ਐਕਜ਼ੀਮਾਂ ਤੇ ਸੋਰਿਆਸਿਸ ਆਦਿ ਬਿਮਾਰੀਆਂ ਨਹੀਂ ਲੱਗਦੀਆਂ।

ਅਖਰੋਟ ਦੇ ਸੇਵਨ ਨਾਲ ਪਾਚਨ ਸ਼ਕਤੀ ਬਿਹਤਰ ਹੁੰਦੀ ਹੈ। ਇਹ ਖ਼ੂਨ ‘ਚ ਕੋਲੇਸਟ੍ਰੋਲ ਲੈਵਲ ਨੂੰ ਘੱਟ ਕਰਦਾ ਹੈ ਅਤੇ ਢਿੱਡ ਸਬੰਧੀ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ।

 

ਅਖਰੋਟ ਦੇ ਸੇਵਨ ਨਾਲ ਪੇਟ ਦੇ ਕੀੜਿਆਂ ਤੋਂ ਨਿਜਾਤ ਮਿਲਦੀ ਹੈ। ਗਰਮ ਦੁੱਧ ਨਾਲ ਅਖਰੋਟ ਖਾਣ ਨਾਲ ਇਹ ਹੋਰ ਵੀ ਅਸਰਦਾਰ ਹੁੰਦਾ ਹੈ।

ਅਖਰੋਟ ਦੀ ਗਿਰੀ ਨੂੰ ਭੁੰਨ ਕੇ ਖਾਣ ਨਾਲ ਖੰਘ ਤੋਂ ਛੁਟਕਾਰਾ ਮਿਲਦਾ ਹੈ।

ਅਖਰੋਟ ਖਾਣ ਨਾਲ ਯਾਦਾਸ਼ਤ ਚੰਗੀ ਬਣੀ ਰਹਿੰਦੀ ਹੈ। ਅਖਰੋਟ ਗੋਢਿਆਂ ਦੇ ਦਰਦ ਤੋਂ ਵੀ ਰਾਹਤ ਦਿੰਦਾ ਹੈ।

ਅਖਰੋਟ ਖਾਣ ਨਾਲ ਵਿਟਾਮਿਨ ਈ ਅਤੇ ਪ੍ਰੋਟੀਨ ਚੰਗੀ ਮਾਤਰਾ ‘ਚ ਮਿਲਦੇ ਹਨ।

  • Topics :

Related News