ਡਾਕਟਰ ਨੇ ਟੀਮ ਇੰਡੀਆ ਤੇ ਵਿਰਾਟ ਕੋਹਲੀ ਲਈ ਡਾਈਟ ਪਲਾਨ ਬਣਾਇਆ

Jan 03 2019 03:03 PM

ਨਵੀਂ ਦਿੱਲੀ:

ਮੱਧ ਪ੍ਰਦੇਸ਼ ਦੇ ਝਬੂਆ ਦੇ ਆਦੀਵਾਸੀ ਇਲਾਕੇ ਦੇ ਡੰਗਰਾਂ ਦੇ ਡਾਕਟਰ ਨੇ ਟੀਮ ਇੰਡੀਆ ਤੇ ਵਿਰਾਟ ਕੋਹਲੀ ਲਈ ਡਾਈਟ ਪਲਾਨ ਬਣਾਇਆ ਹੈ। ਇਹ ਡਾਈਟ ਪਲਾਨ ਉਨ੍ਹਾਂ ਦੀਆਂ ਮਾਸਪੇਸ਼ੀਆਂ ਨੂੰ ਮਜਬੂਤ ਤੇ ਕੈਸਟ੍ਰੋਲ ਨੂੰ ਘੱਟ ਕਰੇਗਾ। ਇਸ ਡਾਈਟ ਨੂੰ ‘ਕੜਕਨਾਥ’ ਦਾ ਨਾਂ ਦਿੱਤਾ ਗਿਆ ਹੈ ਜੋ ਮੁਰਗੇ ਵਰਗਾ ਪੰਛੀ ਹੀ ਹੁੰਦਾ ਹੈ। ਇਹ ਪੰਛੀ ਸਿਰਫ ਮੱਧ ਮ੍ਰਦੇਸ਼ ‘ਚ ਹੀ ਮਿਲਦਾ ਹੈ। ਇਸ ਤੋਂ ਪਹਿਲਾਂ ਇਹ ਪ੍ਰਜਾਤੀ ਖ਼ਤਮ ਹੋਣ ਦੀ ਕਾਗਾਰ ‘ਤੇ ਸੀ। ਹੁਣ ਝਬੂਆ ‘ਚ ਇਸ ਦਾ ਪਾਲਨ ਵਧਦਾ ਹੀ ਜਾ ਰਿਹਾ ਹੈ। ਇਨ੍ਹਾਂ ਦੀ ਸਪਲਾਈ ਜ਼ਿਆਦਾਤਰ ਦਿੱਲੀ ਤੇ ਮੁੰਬਈ ਦੇ ਫਾਈਵ ਸਟਾਰ ਹੋਟਲਾਂ ‘ਚ ਕੀਤੀ ਜਾਂਦੀ ਹੈ। ਖੇਤੀਬਾੜੀ ਵਿਭਾਗ ਨੇ ਚਿੱਠੀ ਲਿਖ ਟਵਿਟਰ ‘ਤੇ ਪੋਸਟ ਕੀਤੀ ਹੈ ਜਿਸ ‘ਚ ਵਿਰਾਟ ਕੋਹਲੀ ਤੇ ਟੀਮ ਨੂੰ ‘ਕੜਕਨਾਥ’ ਬਾਰੇ ਦੱਸਿਆ ਗਿਆ ਹੈ। ਡਾਕਟਰ ਤੋਮਰ ਨੇ ਝਬੂਆ ਦੇ ਕੜਕਨਾਥ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਹ ਟੀਮ ਇੰਡੀਆ ਲਈ ਸਭ ਤੋਂ ਚੰਗੀ ਡਾਈਟ ਹੈ। ਇਸ ‘ਚ 1.94 ਫੀਸਦ ਫੈਟ ਤੇ ਕੈਸਟ੍ਰੋਲ ਲੈਵਲ 59 ਐਮਜੀ ਹੁੰਦਾ ਹੈ। ਇਸ ਨੂੰ ‘ਕਾਲੀ ਮਾਸੀ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

  • Topics :

Related News