ਨੈਨਸੀ ਪੇਲੋਸੀ ਨੂੰ ਅਮਰੀਕਾ ਦੀ ਮੁਖੀ ਲਾਉਣ ਦਾ ਸਮਰਥਨ

Jan 24 2019 02:52 PM

ਕਾਰਕਾਸ:

ਦੁਨੀਆ ਦੀ ਸਿਆਸਤ ਵਿੱਚ ਵੱਡੀ ਰੱਦੋਬਦਲ ਹੋਈ ਹੈ। ਵੇਨੇਜ਼ੂਏਲਾ ਵਿੱਚ ਵਿਰੋਧੀ ਧਿਰ ਦੇ ਨੇਤਾ ਜ਼ੁਆਨ ਗੁਏਡੋ ਨੇ ਖ਼ੁਦ ਨੂੰ ਅੰਤ੍ਰਿਮ ਰਾਸ਼ਟਰਪਤੀ ਐਲਾਨ ਦਿੱਤਾ ਹੈ, ਜਿਸ ਨੂੰ ਅਮਰੀਕਾ ਨੇ ਸਮਰਥਨ ਦਿੱਤਾ ਹੈ। ਉੱਧਰ, ਸਮਾਜਵਾਦੀ ਰਾਸ਼ਟਰਪਤੀ ਨਿਕੋਲਸ ਮਾਦੁਰੋ ਲਈ ਹੰਗਾਮੀ ਹਾਲਤ ਪੈਦਾ ਹੋ ਗਈ ਹੈ। ਇਸੇ ਦੌਰਾਨ ਟਰੰਪ ਨੂੰ ਰਾਸ਼ਟਰਪਤੀ ਵਜੋਂ ਹਟਾ ਕੇ ਨੈਨਸੀ ਪੇਲੋਸੀ ਨੂੰ ਅਮਰੀਕਾ ਦੀ ਮੁਖੀ ਲਾਉਣ ਦਾ ਸਮਰਥਨ ਕੀਤਾ ਜਾ ਰਿਹਾ ਹੈ। ਇਹ ਐਲਾਨ ਦੁਨੀਆ ਭਰ ਵਿੱਚ ਸਿਆਸਤਦਾਨਾਂ ਦੀਆਂ ਕਾਲੀਆਂ ਕਰਤੂਤਾਂ ਬਾਰੇ ਵੱਡੇ ਖੁਲਾਸੇ ਕਰਨ ਵਾਲੀ ਸੰਸਥਾ ਵਿਕੀਲੀਕਸ ਨੇ ਕੀਤਾ ਹੈ। ਓਪੀਨੀਅਨ ਪੋਲ ਵਜੋਂ ਕੀਤੇ ਗਏ ਟਵੀਟ ਵਿੱਚ ਵਿਕੀਲੀਕਸ ਨੇ ਪੁੱਛਿਆ ਹੈ ਕਿ ਕੀ ਤੁਰਕੀ, ਵੇਨੇਜ਼ੂਏਲਾ, ਮੈਕਸਿਕੋ, ਰੂਸ, ਚੀਨ ਜਿਹੇ ਬਾਕੀ ਦੇਸ਼ਾਂ ਨੂੰ ਵਿਵਾਦਾਂ 'ਚ ਘਿਰੇ ਰਾਸ਼ਟਰਪਤੀ ਟਰੰਪ ਦੀ ਸਥਿਤੀ ਨੂੰ ਦੇਖਦਿਆਂ ਨੈਨਸੀ ਪੇਲੋਸੀ ਨੂੰ ਅਮਰੀਕਾ ਦਾ ਅੰਤ੍ਰਿਮ ਰਾਸ਼ਟਰਪਤੀ ਐਲਾਨ ਦੇਣਾ ਚਾਹੀਦਾ ਹੈ? ਵਿਕੀਲੀਕਸਸ ਨੇ ਆਪਣੇ ਇਸ ਟਵੀਟ ਨਾਲ ਟਰੰਪ ਵੱਲੋਂ ਗੁਏਡੋ ਦੀ ਅੰਤ੍ਰਿਮ ਰਾਸ਼ਟਰਪਤੀ ਬਣਨ ਦੇ ਐਲਾਨ ਨੂੰ ਮਿਲੇ ਸਮਰਥਨ 'ਤੇ ਨਿਸ਼ਾਨਾ ਸਾਧਿਆ ਹੈ। ਖ਼ੁਫੀਆ ਜਾਣਕਾਰੀ ਨੂੰ ਲੀਕ ਕਰਨ ਵਾਲੀ ਇਹ ਸੰਸਥਾ ਇਸਸ ਪਾਸੇ ਧਿਆਨ ਦਿਵਾਉਣਾ ਚਾਹੁੰਦੀ ਹੈ ਪਰ ਜਿਵੇਂ ਅਮਰੀਕਾ ਦੂਜੇ ਦੇਸ਼ਾਂ ਦੇ ਲੋਕਤੰਤਰ ਨਾਲ ਖਿਲਵਾੜ ਕਰਦਾ ਹੈ ਜੇਕਰ ਅਜਿਹਾ ਉਨ੍ਹਾਂ ਦੇ ਭਾਵ ਅਮਰੀਕਾ ਦੇ ਲੋਕਤੰਤਰ ਨਾਲ ਕੀਤਾ ਜਾਵੇ ਤਾਂ ਕਿਹੋ ਜਿਹਾ ਹੋਵੇਗਾ। ਜ਼ਿਕਰਯੋਗ ਹੈ ਕਿ ਵੇਨੇਜ਼ੁਏਲਾ ਦੀ ਮਾਦੁਰੋ ਸਰਕਾਰ ਨੇ ਆਪਣੇ ਦੇਸ਼ ਦੇ ਸਭ ਤੋਂ ਵੱਡੇ ਵਪਾਰਕ ਸਾਂਝੇਦਾਰ ਅਮਰੀਕਾ ਨਾਲ ਸਾਰੇ ਨਾਤੇ ਤੋੜ ਦਿੱਤੇ ਹਨ। ਜਦੋਂ ਤੋਂ ਮਾਦੁਰੋ ਨੇ ਸਹੁੰ ਚੁੱਕੀ ਹੈ ਉਦੋਂ ਤੋਂ ਉਨ੍ਹਾਂ ਨੂੰ ਕੌਮਾਂ ਤਰੀ ਪੱਧਰ 'ਤੇ ਆਲੋਚਨਾ ਸਹਿਣੀ ਪੈ ਰਹੀ ਹੈ। ਪਿਛਲੇ ਦੋ ਹਫ਼ਤਿਆਂ ਵਿੱਚ ਤਾਂ ਵਿਰੋਧੀ ਧਿਰ ਹੋਰ ਵੀ ਹਮਲਾਵਰ ਹੋ ਗਈ ਹੈ।

  • Topics :

Related News