ਚੀਨ ਨਹੀਂ ਮੰਨਦਾ ਅਤੇ ਮਸੂਦ ਨੂੰ ਅੱਤਵਾਦੀ

Mar 16 2019 03:45 PM

ਵਾਸ਼ਿਗੰਟਨ:

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਸਥਾਈ ਮੈਂਬਰ ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਪਿਛਲੇ 50 ਘੰਟਿਆਂ ਤੋਂ ਚੀਨ ਨਾਲ ‘ਸਦਭਾਵਨਾ’ ਗੱਲਬਾਤ ਕਰ ਰਹੇ ਹਨ। ਜਿਸ ‘ਚ ਅੱਤਵਾਦੀ ਸੰਗਠਨ ਜੈਸ਼-ਏ-ਮੋਹਮੰਦ ਦੇ ਮੁਖੀ ਮਸੂਦ ਅਜ਼ਹਰ ਨੂੰ ਅੰਤਰਾਸ਼ਟਰੀ ਅੱਤਵਾਦੀ ਐਲਾਨਣ ਲਈ ‘ਸਮਝੌਤਾ’ ਕੀਤਾ ਜਾ ਸਕੇ। ਇਸ ਮਾਮਲੇ ‘ਚ ਜੇਕਰ ਗੱਲਬਾਤ ਤੋਂ ਬਾਅਦ ਵੀ ਚੀਨ ਨਹੀਂ ਮੰਨਦਾ ਅਤੇ ਮਸੂਦ ਨੂੰ ਅੱਤਵਾਦੀ ਐਲਾਨ ਕਰਨ ‘ਤੇ ਸਹਿਮਤੀ ਨਹੀਂ ਦਿੰਦਾ ਤਾਂ ਤਿੰਨ ਸਥਾਈ ਮੈਂਬਰ ਇਸ ਮੁੱਦੇ ‘ਤੇ ਖੁੱਲ੍ਹੀ ਬਹਿਸ ਲਈ ਪ੍ਰਸਤਾਵ ਸੰਯੁਕਤ ਰਾਸ਼ਟਰ ਦੀ ਸਭ ਤੋਂ ਸ਼ਕਤੀਸ਼ਾਲੀ ਸ਼ਾਖਾ ‘ਚ ਪੇਸ਼ ਕਰਨਗੇ, ਜਿਸ ਤੋਂ ਬਾਅਦ ਪ੍ਰਸਤਾਵ ‘ਤੇ ਵੋਟ ਹੋਵੇਗੀ। ਜਦਕਿ ਸੁਰੱਖਿਆ ਪ੍ਰੀਸ਼ਦ ਕਮੇਟੀ ਦੀਆਂ ਅੰਦਰੂਨੀ ਗੱਲਾਂ ਗੁਪਤ ਰੱਖੀਆਂ ਜਾਂਦੀਆਂ ਹਨ ਪਰ ਇਸ ਵਾਰ ਅੱਤਵਾਦੀ ਨੂੰ ਬਚਾਉਣ ‘ਤੇ ਚੀਨ ਨੇ ਨਕਾਰਾਤਮਕ ਰਵੱਈਏ ਨੇ ਬਾਕੀਆਂ ਨੂੰ ਨਿਰਾਸ਼ ਕੀਤਾ ਹੈ। ਇਸ ਕਾਰਨ ਕਈਂ ਮੈਂਬਰਾਂ ਨੇ ਚੀਨ ਦੀ ਇਸ ਭੂਮਿਕਾ ਬਾਰੇ ਮੀਡੀਆ ਨੂੰ ਖ਼ੁਦ ਜਾਣਕਾਰੀ ਦਿੱਤੀ। ਇਨ੍ਹਾਂ ਦੇਸ਼ਾਂ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਚੀਨ ਪਹਿਲਾ ਦੀ ਤੁਲਨਾ ‘ਚ ਇਸ ਵਾਰੇ ਵਧੇਰੇ ਸਹਿਯੋਗ ਕਰ ਰਿਹਾ ਹੈ। ਇਸ ਪ੍ਰਸਤਾਵ ‘ਤ ਚੀਨ ਦਾ ਹਾਮੀ ਭਰਨਾ  ਵਾਕਈ ਵੱਡੀ ਕਾਮਯਾਬੀ ਹੋਵੇਗੀ। ਚੀਨ ਨਾਲ ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਦਾ ਗੱਲ ਕਰਨਾ ਸਕਾਰਾਤਮਕ ਸੰਕੇਤ ਮੰਨਿਆ ਜਾ ਰਿਹਾ ਹੈ।

  • Topics :

Related News