ਅਮਿਤ ਸ਼ਾਹ ਨੂੰ ਰੈਲੀ ਕਰਨ ਦੀ ਇਜਾਜ਼ਤ ਨਹੀਂ

ਕੋਲਕਤਾ:

ਪੱਛਮੀ ਬੰਗਾਲ ‘ਚ ਮਮਤਾ ਸਰਕਾਰ ਨੇ ਅਮਿਤ ਸ਼ਾਹ ਨੂੰ ਰੈਲੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਭਾਜਪਾ ਸੂਤਰਾਂ ਨੇ ਦੱਸਿਆ ਕਿ ਪੱਛਮੀ ਬੰਗਾਲ ਦੀ ਸਰਕਾਰ ਨੇ ਪਾਰਟੀ ਪ੍ਰਧਾਨ ਦੇ ਹੈਲੀਕਾਪਟਰ ਨੂੰ ਉੱਤਰਣ ਦੀ ਇਜਾਜ਼ਤ ਤੋਂ ਇਨਕਾਰ ਕਰ ਦਿੱਤਾ। ਸੋਮਵਾਰ ਨੂੰ ਅਮਿਤ ਸ਼ਾਹ ਜਾਧਵਪੁਰ ‘ਚ ਰੈਲੀ ਕਰਨ ਵਾਲੇ ਸੀ। ਹੁਣ ਭਾਜਪਾ ਨੇ ਇਸ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੀ ਜਾਂਚ ਹੋਣੀ ਚਾਹੀਦੀ ਹੈ। ਮਮਤਾ ਨੇ ਲੋਕ ਸਭਾ ਚੋਣ ਪ੍ਰਚਾਰ ਮੁਹਿੰਮ ਲਈ ਭਾਜਪਾ ਦੀ ਰੱਥ ਯਾਤਰਾ ਦੀ ਮਨਜ਼ੂਰੀ ਨਹੀਂ ਦਿੱਤੀ ਸੀ। ਇਸ ਕਰਕੇ ਦੋਵੇਂ ਪਾਰਟੀਆਂ ਸੁਪਰੀਮ ਕੋਰਟ ਤਕ ਪਹੁੰਚ ਗਈਆਂ ਸੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਵੀ ਹੈਲੀਕਾਪਟਰ ਲੈਂਡਿੰਗ ਦੀ ਮਨਜ਼ੂਰੀ ਨਹੀਂ ਮਿਲੀ ਸੀ। ਇਸ ਤੋਂ ਬਾਅਦ ਯੋਗੀ ਸੜਕ ਰਾਹੀਂ ਸਭਾ ਕਰਨ ਬੰਗਾਲ ਗਏ ਸੀ।

  • Topics :

Related News