100 ਤੋਂ ਜ਼ਿਆਦਾ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਇੱਕ ਕਰੋੜ ਰੁਪਏ ਸਾਲਾਨਾ ਤੋਂ ਜ਼ਿਆਦਾ ਦਾ ਪੈਕੇਜ ਮਿਲਦਾ ਹੈ

Jun 13 2019 03:42 PM

ਬੈਂਗਲਰੂ:

ਦਿੱਗਜ ਆਈਟੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸ ‘ਚ 100 ਤੋਂ ਜ਼ਿਆਦਾ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਇੱਕ ਕਰੋੜ ਰੁਪਏ ਸਾਲਾਨਾ ਤੋਂ ਜ਼ਿਆਦਾ ਦਾ ਪੈਕੇਜ ਮਿਲਦਾ ਹੈ। ਇਨ੍ਹਾਂ ਕਰਮਚਾਰੀਆਂ ਵਿੱਚੋਂ ਇੱਕ ਚੌਥਾਈ ਨੇ ਆਪਣਾ ਕਰੀਅਰ ਇਸੇ ਕੰਪਨੀ ਤੋਂ ਸ਼ੁਰੂ ਕੀਤਾ। ਸਾਲ 2017-18 ‘ਚ ਕੰਪਨੀ ਨੇ 91 ਕਰਮਚਾਰੀਆਂ ਨੂੰ ਇੱਕ ਕਰੋੜ ਰੁਪਏ ਤੋਂ ਜ਼ਿਆਦਾ ਦਾ ਸਾਲਾਨਾ ਪੈਕੇਜ ਦਿੱਤਾ ਸੀ। ਹੁਣ ਇਹ ਗਿਣਤੀ ਵਧ ਕੇ 100 ਹੋ ਗਈ ਹੈ। ਇਸ ਲਿਸਟ ‘ਚ ਸੀਈਓ ਤੇ ਸੀਓਓ ਸ਼ਾਮਲ ਨਹੀਂ ਹਨ। ਇਸ ਦੇ ਨਾਲ ਹੀ ਦੂਜੀ ਕੰਪਨੀ ਇੰਫੋਸਿਸ ਦੀ ਤਾਂ ਇੱਥੇ 60 ਤੋਂ ਜ਼ਿਆਦਾ ਅਜਿਹੇ ਕਰਮਚਾਰੀ ਹਨ ਜਿਨ੍ਹਾਂ ਦੀ ਸਾਲਾਨਾ ਤਨਖ਼ਾਹ ਇੱਕ ਕਰੋੜ ਰੁਪਏ ਤੋਂ ਜ਼ਿਆਦਾ ਹੈ। ਟੀਸੀਐਸ ‘ਚ ਸਭ ਤੋਂ ਜ਼ਿਆਦਾ 72 ਸਾਲ ਦੇ ਬਰਿੰਦਰ ਸਾਨਯਾਕ ਕਰੋੜ ਰੁਪਏ ਤਨਖ਼ਾਹ ਪਾਉਣ ਵਾਲੇ ਉਮਰ ਦਰਾਜ ਕਰਮੀ ਹਨ। ਉਹ ਹੁਣ ਫਾਈਨੈਂਸ ਵਿਭਾਗ ਦੇ ਵਾਈਸ ਪ੍ਰੈਸੀਡੈਂਟ ਹਨ। ਇਸ ਕੰਪਨੀ ਦੀ ਕਾਮਯਾਬੀ ਦਾ ਕਾਰਨ ਕੰਪਨੀ ਦੇ ਕਰਮੀਆਂ ਦਾ ਲੰਬੇ ਸਮੇਂ ਤਕ ਕੰਪਨੀ ਲਈ ਕੰਮ ਕਰਨਾ ਹੈ। ਟੀਸੀਐਸ ਆਪਣੇ ਸੀਨੀਅਰ ਐਗਜੀਕਿਊਟਿਵਸ ਦਾ ਧਿਆਨ ਰੱਖਦੀ ਹੈ ਜਿਸ ਕਰਕੇ ਘੱਟ ਹੀ ਕਰਮਚਾਰੀ ਕੰਪਨੀ ਛੱਡ ਕੇ ਜਾਂਦੇ ਹਨ।

  • Topics :

Related News