ਨੀਲੇ ਕਾਰਡ ਨੂੰ ਹੋਰ ਅਪਗ੍ਰੇਡ ਕਰਕੇ ਸਮਾਰਟ ਕਾਰਡ ਬਣਾਉਣ ਜਾ ਰਹੀ

Jun 22 2019 03:49 PM

ਲੁਧਿਆਣਾ:

ਪੰਜਾਬ ਸਰਕਾਰ ਵੱਲੋਂ ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਨੂੰ ਹੋਰ ਸੁਵਿਧਾਵਾਂ ਦੇਣ ਲਈ ਨੀਲੇ ਕਾਰਡ ਬਦਲ ਕੇ ਸਮਾਰਟ ਕਾਰਡ ਦੇਣ ਦੀ ਕਵਾਇਦ ਸ਼ੁਰੂ ਕੀਤੀ ਜਾ ਰਹੀ ਹੈ। ਇਨ੍ਹਾਂ ਕਾਰਡਾਂ ਨੂੰ ਤਿਰੰਗਾ ਕਾਰਡ ਦਾ ਨਾਂਅ ਦਿੱਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫ਼ੋਟੋ ਵੀ ਹੁਣ ਨੀਲੇ ਕਾਰਡ ਤੋਂ ਗਾਇਬ ਹੋ ਜਾਵੇਗੀ। ਜਾਣਕਾਰੀ ਦਿੰਦਿਆਂ ਪੰਜਾਬ ਦੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਇਹ ਨੀਲੇ ਕਾਰਡ ਰੱਦ ਨਹੀਂ ਕੀਤੇ ਜਾ ਰਹੇ ਸਗੋਂ ਉਨ੍ਹਾਂ ਦੇ ਲਾਭਪਾਤਰੀਆਂ ਦੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਅਸਲ ਲੋੜਵੰਦ ਲੋਕਾਂ ਤਕ ਹੀ ਸਰਕਾਰ ਦੀ ਸਕੀਮ ਪਹੁੰਚਾਈ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਗੋਂ ਨੀਲੇ ਕਾਰਡ ਨੂੰ ਹੋਰ ਅਪਗ੍ਰੇਡ ਕਰਕੇ ਸਮਾਰਟ ਕਾਰਡ ਬਣਾਉਣ ਜਾ ਰਹੀ ਹੈ ਜਿਸ ਵਿੱਚ ਲਾਭਪਾਤਰੀ ਹੋਰ ਵੀ ਸਕੀਮਾਂ ਦਾ ਫਾਇਦਾ ਚੁੱਕ ਸਕਣਗੇ। ਆਸ਼ੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਚੋਣ ਮੈਨੀਫੈਸਟੋ 'ਚ ਕੀਤਾ ਹਰ ਵਾਅਦਾ ਪੂਰਾ ਕਰੇਗੀ ਅਤੇ ਉਹ ਗਰੀਬਾਂ ਨੂੰ ਆਟੇ ਦਾਲ ਦੇ ਨਾਲ ਕਿਉਂ ਅਤੇ ਚਾਹ ਪੱਤੀ ਵੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਨ੍ਹਾਂ ਕਾਰਡਾਂ ਨਾਲ ਕੈਪਟਨ ਸਰਕਾਰ ਸਵਾ ਦੋ ਸਾਲਾਂ ਮਗਰੋਂ ਆਪਣੇ ਹੋਰ ਚੋਣ ਵਾਅਦੇ ਨੂੰ ਪੂਰਾ ਕਰਨ ਵੱਲ ਵੱਧ ਰਹੀ ਹੈ। ਇਹ ਪੂਰਾ ਕਰ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

  • Topics :

Related News