ਰੇਲਵੇ ਵਿਭਾਗ 14 ਹਜ਼ਾਰ ਜੂਨੀਅਰ ਇੰਜਨੀਅਰਾਂ (ਜੇਈ) ਦੀ ਭਰਤੀ ਕਰੇਗਾ

Dec 31 2018 03:20 PM

ਨਵੀਂ ਦਿੱਲੀ:

ਰੇਲਵੇ ਵਿਭਾਗ ਜਲਦ 14 ਹਜ਼ਾਰ ਜੂਨੀਅਰ ਇੰਜਨੀਅਰਾਂ (ਜੇਈ) ਦੀ ਭਰਤੀ ਕਰੇਗਾ। ਇਨ੍ਹਾਂ ਵਿੱਚ ਜ਼ਿਆਦਾਤਰ ਅਹੁਦੇ ਸੁਰੱਖਿਅਤ ਨਾਲ ਸਬੰਧਤ ਹੋਣਗੇ। ਰੇਲਵੇ ਸਾਰੀਆਂ ਸਟ੍ਰੀਮਜ਼ ਦੇ ਡਿਪਲੋਮਾ ਹੋਲਡਰਾਂ ਨੂੰ ਨੌਕਰੀਆਂ ਦੇ ਮੌਕੇ ਦਏਗਾ। ਇਸ ਸਬੰਧੀ ਜਲਦ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਏਗਾ। ਦੋ ਤੋਂ 31 ਜਨਵਰੀ ਤਕ ਅਰਜ਼ੀਆਂ ਮੰਗਵਾਈਆਂ ਜਾਣਗੀਆਂ। ਘੱਟੋ-ਘੱਟ ਯੋਗਤਾ ਤੇ ਦਾਖ਼ਲਾ ਫੀਸ ਜੇਈ ਦੇ ਅਹੁਦੇ ਲਈ ਘੱਟੋ-ਘੱਟ ਡਿਪਲੋਮਾ ਦੀ ਪੜ੍ਹਾਈ ਜ਼ਰੂਰੀ ਹੈ ਪਰ ਬੀਟੈਕ ਪਾਸ ਵੀ ਅਰਜ਼ੀਆਂ ਦੇ ਸਕਦੇ ਹਨ। ਜਨਰਲ ਵਰਗ ਦੇ ਬਿਨੈਕਾਰਾਂ ਲਈ ਅਰਜ਼ੀ ਦੀ ਫੀਸ 500 ਰੁਪਏ ਰੱਖੀ ਗਈ ਹੈ, ਜਿਸ ਵਿਚੋਂ 400 ਰੁਪਏ ਪ੍ਰੀਖਿਆ ਵਿੱਚ ਸ਼ਾਮਲ ਹੋਣ ’ਤੇ ਵਾਪਸ ਕਰ ਦਿੱਤੇ ਜਾਣਗੇ। ਐਸਸੀ/ਐਸਟੀ, ਮਹਿਲਾਵਾਂ ਤੇ ਸਰੀਰਕ ਤੌਰ ’ਤੇ ਅਪਾਹਜ ਤੋਂ ਇਲਾਵਾ ਸਾਬਕਾ ਸੈਨਿਕਾਂ ਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਲਈ ਅਰਜ਼ੀਆਂ ਦੀ ਫੀਸ 250 ਰੁਪਏ ਹੈ। ਇਨ੍ਹਾਂ ਬਿਨੈਕਾਰਾਂ ਨੂੰ ਪ੍ਰੀਖਿਆ ਵਿੱਚ ਸ਼ਾਮਲ ਹੋਣ ਉੱਤੇ ਫੀਸ ਦੀ ਪੂਰੀ ਰਕਮ ਵਾਪਸ ਕੀਤੀ ਜਾਏਗੀ। ਅਗਲੇ ਸਾਲ ਮਾਰਚ ’ਚ ਹੋਏਗਾ ਇਮਤਿਹਾਨ ਅਧਿਕਾਰੀਆਂ ਮੁਤਾਬਕ ਅਰਜ਼ੀਆਂ ਦੀ ਜਾਂਚ ਪੂਰੀ ਹੋਣ ਬਾਅਦ ਅਗਲੇ ਸਾਲ ਮਾਰਚ ਮਹੀਨੇ ਵਿੱਚ ਜੇਈ ਦੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਏਗੀ।

  • Topics :

Related News