ਗਾਹਕ ਰੋਜ਼ਾਨਾ 20,000 ਰੁਪਏ ਹੀ ਏ. ਟੀ. ਐੱਮ. 'ਚੋਂ ਕਢਾ ਸਕਣਗੇ

ਨਵੀਂ ਦਿੱਲੀ—

ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਕਲਾਸਿਕ ਅਤੇ ਮੈਸਟਰੋ ਡੈਬਿਟ ਕਾਰਡ 'ਤੇ ਬੁੱਧਵਾਰ ਯਾਨੀ ਅੱਜ ਤੋਂ ਨਵਾਂ ਨਿਯਮ ਲਾਗੂ ਹੋ ਗਿਆ ਹੈ। ਹੁਣ ਕਲਾਸਿਕ ਅਤੇ ਮੈਸਟਰੋ ਡੈਬਿਟ ਕਾਰਡ ਵਾਲੇ ਗਾਹਕ ਰੋਜ਼ਾਨਾ 20,000 ਰੁਪਏ ਹੀ ਏ. ਟੀ. ਐੱਮ. 'ਚੋਂ ਕਢਾ ਸਕਣਗੇ। ਇਸ ਤੋਂ ਪਹਿਲਾਂ ਇਹ ਲਿਮਟ 40,000 ਰੁਪਏ ਸੀ। ਹਾਲਾਂਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਲਿਮਟ ਬਹੁਤ ਘੱਟ ਹੈ, ਤਾਂ ਤੁਸੀਂ ਬੈਂਕ 'ਚ ਜਾ ਕੇ ਹੋਰ ਡੈਬਿਟ ਕਾਰਡ ਲਈ ਅਪਲਾਈ ਕਰ ਸਕਦੇ ਹੋ, ਜਿਸ ਦੀ ਲਿਮਟ ਜ਼ਿਆਦਾ ਹੋਵੇ।

ਭਾਰਤੀ ਸਟੇਟ ਬੈਂਕ ਦੇ ਇਕ ਉੱਚ ਅਧਿਕਾਰੀ ਮੁਤਾਬਕ, ਏ. ਟੀ. ਐੱਮ. 'ਚੋਂ ਲੋਕ ਆਮ ਤੌਰ 'ਤੇ 20 ਹਜ਼ਾਰ ਰੁਪਏ ਤੋਂ ਘੱਟ ਹੀ ਪੈਸੇ ਕਢਵਾਉਂਦੇ ਹਨ ਅਤੇ ਇਸ ਬਦਲਾਅ ਨਾਲ ਧੋਖਾਧੜੀ ਨੂੰ ਰੋਕਣ ਅਤੇ ਡਿਜੀਟਲ ਟ੍ਰਾਂਜੈਕਸ਼ਨ ਨੂੰ ਵਾਧਾ ਦੇਣ 'ਚ ਮਦਦ ਮਿਲੇਗੀ। ਲਗਭਗ ਇਕ ਮਹੀਨੇ ਪਹਿਲਾਂ ਐੱਸ. ਬੀ. ਆਈ. ਨੇ ਆਪਣੇ ਕਲਾਸਿਕ ਅਤੇ ਮੈਸਟਰੋ ਕਾਰਡ ਰੱਖਣ ਵਾਲੇ ਗਾਹਕਾਂ ਨੂੰ 31 ਅਕਤੂਬਰ 2018 ਤੋਂ ਪੈਸੇ ਕਢਾਉਣ ਦੀ ਲਿਮਟ ਘਟਾ ਕੇ 20 ਹਜ਼ਾਰ ਰੁਪਏ ਕਰਨ ਦਾ ਅਲਰਟ ਭੇਜ ਦਿੱਤਾ ਸੀ।

  • Topics :

Related News