ਬਾਂਝਪਨ ਦੇ ਮਾਮਲਿਆਂ ‘ਚ ਇਜ਼ਾਫਾ ਹੋਇਆ ਹੈ, ਜਿਸ ‘ਚ ਮਰਦਾਂ ਦੀ ਗਿਣਤੀ ਵਧੀ

ਨਵੀਂ ਦਿੱਲੀ:

ਪਿਛਲੇ ਕਈ ਸਾਲਾਂ ਤੋਂ ਬਾਂਝਪਨ ਦੇ ਮਾਮਲਿਆਂ ‘ਚ ਇਜ਼ਾਫਾ ਹੋਇਆ ਹੈ, ਜਿਸ ‘ਚ ਮਰਦਾਂ ਦੀ ਗਿਣਤੀ ਵਧੀ ਹੈ। ਇਹ ਸਮੱਸਿਆ ਹੁਣ ਖ਼ਤਰੇ ਦੇ ਅੰਕੜੇ ਦੇ ਨੇੜੇ ਪਹੁੰਚ ਗਈ ਹੈ। ਅਜਿਹੇ ‘ਚ ਹਰ ਚੀਜ਼ ਦੇ ਲਈ ਜੀਨਸ ਨੂੰ ਜ਼ਿੰਮੇਦਾਰ ਨਹੀਂ ਠਹਿਰਾਇਆ ਜਾ ਸਕਦਾ। ਖਾਣ ਦੀ ਗਲਤ ਆਦਤਾਂ ਜਿਵੇਂ ਸ਼ਰਾਬ-ਸਿਗਰੇਟ ਵੀ ਇਸ ਦਾ ਕਾਰਨ ਹਨ। ਜੀ ਹਾਂ, ਜੇਕਰ ਤੁਹਾਨੂੰ ਲੱਗਦਾ ਹੈ ਕਿ ਬਾਂਝਪਨ ਅਤੇ ਆਪਣੀ ਡਾਈਟ ਦਾ ਆਪਸ ‘ਚ ਕੋਈ ਮੇਲ ਨਹੀਂ ਤਾਂ ਤੁਸੀਂ ਗਲਤ ਸੋਚ ਰਹੇ ਹੋ। ਤੁਹਾਡੀ ਡਾਈਟ ਠੀਕ ਨਾਲ ਹੋਣਾ ਤੁਹਾਡੀ ਸੈਕਸ ਲਾਈਫ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਅਤੇ ਤੁਹਾਡੇ ਪਿਓ ਬਣਨ ਦੇ ਸੁਫਨੇ ਨੂੰ ਤੋੜ ਰਿਹਾ ਹੈ। ਹੁਣ ਅੱਜ ਅਸੀ ਤੁਹਾਨੂੰ ਅਜਿਹੀਆਂ ਹੀ ਛੇ ਚੀਜ਼ਾਂ ਬਾਰੇ ਦੱਸਦੇ ਹਾਂ-

ਪ੍ਰੋਸੈਸਡ ਮੀਟ: ਜੇਕਰ ਤੁਹਾਨੂੰ ਮੀਟ ਖਾਣਾ ਬੇਹੱਦ ਪਸੰਦ ਹੈ ਤਾਂ ਤੁਸੀਂ ਇਹ ਜਾਣ ਲਓ ਕਿ ਤੁਹਾਡੇ ਲਈ ਮੀਟ ਦੀ ਚੋਣ ਕਰਨੀ ਕਿੰਨੀ ਜ਼ਰੂਰੀ ਹੈ। ਆਰਗੇਨਿਕ ਮੀਟ ਤਾਂ ਠੀਕ ਹੈ ਪਰ ਪ੍ਰੋਸੈਸਡ ਮੀਟ ਖਾਣਾ ਤੁਹਾਡੇ ਲਈ ਠੀਕ ਨਹੀਂ ਕਿਉਂਕਿ ਇਹ ਤੁਹਾਡੀ ਸਪਰਮ ਕੁਆਲਟੀ ‘ਤੇ ਪ੍ਰਭਾਅ ਪਾਉਂਦਾ ਹੈ।

ਫੈਟ ਨਾਲ ਭਰਪੂਰ ਡੇਅਰੀ ਪ੍ਰੋਡਕਟ: ਫੈਟ ਨਾਲ ਭਰਪੂਰ ਡੈਅਰੀ ਪ੍ਰੋਡਕਟ ਜਿਵੇਂ ਦੁੱਧ ਅਤੇ ਚੀਜ਼ਾਂ, ਸਪਰਮ ਦੀ ਫੁਰਤੀ ‘ਤੇ ਅਸਰ ਪਾਉਂਦੀਆਂ ਹਨ। ਰੋਜ਼ ਵਧੇਰੇ ਫੈਟ ਵਾਲਾ ਦੁੱਧ ਪੀਣ ਨਾਲ ਸਪਰਮ ਕਾਊਂਟ ਘੱਟ ਹੋਣ ਦਾ ਕਾਰਨ ਹੋ ਸਕਦਾ ਹੈ।

ਚੀਨੀ ਯੁਕਤ ਪੀਣ ਵਾਲੀਆਂ ਚੀਜ਼ਾਂ: ਜੇਕਰ ਤੁਹਾਨੂੰ ਸ਼ੂਗਰ ਵਾਲਿਆਂ ਡ੍ਰਿੰਕਸ ਜਿਵੇਂ ਕਿ ਸੋਡਾ, ਐਨਰਜੀ ਡ੍ਰਿੰਕਸ ਅਤੇ ਕਾਰਬੋਹਾਈਡ੍ਰੇਟ ਡ੍ਰਿੰਕਸ ਪਸੰਦ ਹਨ ਤਾਂ ਤੁਹਾਨੂੰ ਜਾਣ ਹੈਰਾਨੀ ਹੋਵੇਗੀ ਕਿ ਖੋਜ ‘ਚ ਖੁਲਾਸਾ ਹੋਇਆ ਹੈ ਕਿ ਜ਼ਿਆਦਾ ਸ਼ੂਗਰ ਡ੍ਰਿੰਕ ਪੀਣ ਨਾਲ ਵੀ ਸਪਰਮ ਕੁਆਲਟੀ ‘ਤੇ ਅਸਰ ਪੈਂਦਾ ਹੈ।

ਨੌਨ-ਆਰਗੈਨਿਕ ਫੂਡ: ਜਿੰਨਾ ਹੋ ਸਕੇ ਨੌਨ-ਆਰਗੈਨਿਕ ਫੂਡ ਤੋਂ ਦੂਰ ਰਹੋ। ਇਸ ਦਾ ਅਸਰ ਵੀ ਮਰਦਾਂ ਦੇ ਸਪਰਮ ‘ਤੇ ਪੈਂਦਾ ਹੈ। ਅਜਿਹਾ ਖਾਣਾ ਖਾਣ ਤੋਂ ਇਲਾਵਾ ਜੇਕਰ ਕੋਈ ਹੋਣ ਵਿਕਲਪ ਨਹੀਂ ਹੈ ਤਾਂ ਇਨ੍ਹਾਂ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ। ਕੈਫੀਨ: ਜ਼ਿਆਦਾ ਚਾਹ-ਕੌਫ਼ੀ ਪੀਣ ਦੇ ਸ਼ੌਕਿਨ ਵੀ ਜ਼ਰਾ ਸਾਵਧਾਨ ਹੋ ਜਾਣ ਕਿਉਂਕਿ ਅਜਿਹੀ ਆਦਤ ਤੁਹਾਡੀ ਸੈਕਸੂਅਲ ਹੈਲਥ ‘ਤੇ ਬੁਰਾ ਪ੍ਰਭਾਵ ਪਾਉਂਦੀ ਹੈ।

ਜੰਕ ਫੂਡ: ਜਿਨ੍ਹਾਂ ਚੀਜ਼ਾਂ ਨਾਲ ਤੁਹਾਡੇ ਸਪਰਮ ਦੇ ਵਿਕਾਸ ‘ਤੇ ਪ੍ਰਭਾਵ ਪੈਂਦਾ ਹੈ ਉਸ ‘ਚ ਸਟ੍ਰੇਰਾਈਡ ਵੀ ਸ਼ਾਮਿਲ ਹਨ। ਬੌਡੀ ਬਣਾਉਣ ਦੇ ਚੱਕਰ ‘ਚ ਤੁਸੀਂ ਆਪਣੀ ਫਰਟੀਲਿਟੀ ਨੂੰ ਨੁਕਸਾਨ ਪਹੁੰਚਾ ਰਹੇ ਹੋ।

  • Topics :

Related News