ਪਾਦਰੀਆਂ ‘ਤੇ ਬੱਚਿਆਂ ਦੇ ਜਿਨਸੀ ਸੋਸ਼ਣ ਦੇ ਇਲਜ਼ਾਮ

Dec 20 2018 03:46 PM

ਸ਼ਿਕਾਗੋ:

ਅਮਰੀਕਾ ਦੇ ਇਲੀਨੋਇਸ ਖੇਤਰ ਵਿੱਚ ਕਰੀਬ 700 ਪਾਦਰੀਆਂ ‘ਤੇ ਬੱਚਿਆਂ ਦੇ ਜਿਨਸੀ ਸੋਸ਼ਣ ਦੇ ਇਲਜ਼ਾਮ ਲੱਗੇ ਹਨ। ਇਸ ਤੋਂ ਪਹਿਲਾਂ ਕੈਥੋਲਿਕ ਚਰਚ ਵੱਲੋਂ ਦੱਸੀ ਗਿਣਤੀ ਤੋਂ ਕਿਤੇ ਵਧ ਹੈ। ਅਮਰੀਕਾ ਦੇ ਮੱਧ ਪਛੱਮੀ ਸੂਬੇ ਦੇ ਵਕੀਲ ਨੇ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ। ਇਲੀਨੋਇਸ ਦੀ ਅਟਾਰਨੀ ਜਨਰਲ ਮੈਡੀਗਨ ਨੇ ਬੁੱਧਵਾਰ ਨੂੰ ਕਿਹਾ ਕਿ ਚਰਚ ਨੇ ਅਜਿਹੇ ਪਾਦਰੀਆਂ ਦੀ ਗਿਣਤੀ 185 ਦੱਸੀ ਸੀ, ਪਰ ਉਨ੍ਹਾਂ ਦੇ ਕਾਰਜਕਾਲ ‘ਚ ਕੀਤੀ ਜਾਂਚ ‘ਚ ਇਹ ਗਿਣਤੀ ਕਾਫੀ ਘੱਟ ਮਿਲੀ ਹੈ। ਅਟਾਰਨੀ ਜਨਰਲ ਦੇ ਕਾਰਜਕਾਲ ਵੱਲੋਂ ਜਾਰੀ ਬਿਆਨ ‘ਚ ਜਿਨਸੀ ਸੋਸ਼ਣ ਦੇ ਇਲਜ਼ਾਮਾਂ ਨਾਲ ਨਜਿੱਠਣ ‘ਚ ਚਰਚ ਦੀ ਅਸਮਰਥਾ ਦੀ ਆਲੋਚਨਾ ਕੀਤੀ ਗਈ ਹੈ। ਕਾਰਜਕਾਰੀ ਦਾ ਕਹਿਣਾ ਹੈ ਕਿ ਇਲਜ਼ਾਮਾਂ ਦੀ ਜਾਂਣ ਅਧੂਰੀ ਰਹੀ ਅਤੇ ਕਈ ਮਾਮਲਿਆਂ ‘ਚ ਕਾਨੂੰਨ ਦਾ ਪਾਲਨ ਨਹੀਂ ਕੀਤਾ ਗਿਆ ਅਤੇ ਬਾਲ ਕਲਿਆਣ ਸੰਸਥਾਵਾਂ ਨੂੰ ਸੂਚਨਾਵਾਂ ਵੀ ਨਹੀਂ ਦਿੱਤੀ ਗਈ। ਮੈਡੀਗਨ ਨੇ ਕਿਹਾ, “ਇਸ ਜਾਂਚ ਦੀ ਸ਼ੁਰੂਆਤੀ ਪੜਾਅ ਤੋਂ ਪਹਿਲਾਂ ਹੀ ਸਾਫ ਹੋ ਚੁੱਕਿਆ ਹੈ ਕਿ ਕੈਥੋਲਿਕ ਚਰਚ ਆਪਣੀ ਨਿਗਰਾਨੀ ਨਹੀਂ ਕਰ ਸਕਦੀ ਹੈ”।

  • Topics :

Related News