ਸੂਰਜ ਗ੍ਰਹਿਣ 5 ਜਨਵਰੀ ਦੀ ਰਾਤ ਨੂੰ

ਨਵੀਂ ਦਿੱਲੀ:

ਸਾਲ 2109 ਦਾ ਪਹਿਲਾ ਸੂਰਜ ਗ੍ਰਹਿਣ 5 ਜਨਵਰੀ ਦੀ ਰਾਤ ਨੂੰ ਲੱਗੇਗਾ। ਜਦਕਿ ਇਹ ਗ੍ਰਹਿਣ ਭਾਰਤ ‘ਚ ਦਿਖਾਈ ਨਹੀਂ ਦੇਵੇਗਾ। ਇਸ ਕਰਕੇ ਇਸ ਦਾ ਪ੍ਰਭਾਵ ਭਾਰਤ ‘ਚ ਦੇਖਣ ਨੂੰ ਨਹੀਂ ਮਿਲੇਗਾ। ਇਹ ਗ੍ਰਹਿਣ ਮੱਧ-ਪੂਰਬੀ ਚੀਨ, ਜਾਪਾਨ, ਉੱਤਰੀ-ਦੱਖਣੀ ਕੋਰੀਆ, ਉੱਤਰ ਪੂਰਬੀ ਰੂਸ, ਮੱਧ-ਪੂਰੀ ਮੰਗੋਲੀਆ, ਪ੍ਰਸ਼ਾਂਤ ਮਹਾਸਾਗਰ, ਅਲਾਸਕਾ ਦੇ ਪੱਛਮੀ ਤੱਟ ‘ਤੇ ਨਜ਼ਰ ਆਵੇਗਾ। ਸਾਲ 2019 ‘ਚ ਕੁਲ 5 ਗ੍ਰਹਿਣ ਹਨ ਜਿਨ੍ਹਾਂ ‘ਚ 3 ਸੂਰਜ ਗ੍ਰਹਿਣ ਤੇ ਦੋ ਚੰਨ ਗ੍ਰਹਿਣ ਹਨ। ਸਭ ਤੋਂ ਪਹਿਲਾ ਗ੍ਰਹਿਣ 5 ਜਨਵਰੀ ਨੂੰ ਹੈ ਜਦਕਿ 21 ਜਨਵਰੀ ਨੂੰ ਲੱਗਣ ਵਾਲਾ ਚੰਨ ਗ੍ਰਹਿਣ ਵੀ ਭਾਰਤ ‘ਚ ਦਿਖਾਈ ਨਹੀਂ ਦੇਵੇਗਾ। ਇਸ ਤੋਂ ਬਾਅਦ 2 ਜੁਲਾਈ ਨੂੰ ਸੂਰਜ ਗ੍ਰਹਿਣ ਤੇ 16 ਜੁਲਾਈ ਨੂੰ ਚੰਨ ਗ੍ਰਹਿਣ ਹੈ। ਇਹ ਦੋਨੋਂ ਗ੍ਰਹਿਣ ਵੀ ਭਾਰਤ ‘ਚ ਦਿਖਾਈ ਨਹੀਂ ਦੇਣਗੇ। ਸਾਲ ਦਾ ਆਖਰੀ ਸੂਰਜ ਗ੍ਰਹਿਣ 26 ਦਸੰਬਰ ਨੂੰ ਲੱਗੇਗਾ ਜਿਸ ਦਾ ਪ੍ਰਭਾਵ ਦੱਖਣੀ ਭਾਰਤ ਦੇ ਕੁਝ ਖੇਤਰਾਂ ‘ਚ ਨਜ਼ਰ ਆਵੇਗਾ।

  • Topics :

Related News