ਅਰਸ਼ੀ ਖ਼ਾਨ ਵੀ ਕਾਂਗਰਸ ‘ਚ ਸ਼ਾਮਲ ਹੋ ਗਈ

ਨਵੀਂ ਦਿੱਲੀ:

ਬਿੱਗ ਬੌਸ 11 ਫੇਮ ਅਰਸ਼ੀ ਖ਼ਾਨ ਰਾਜਨੀਤੀ ‘ਚ ਸ਼ਾਮਲ ਹੋਣ ਵਾਲੀ ਨਵੀਂ ਸੈਲੇਬ੍ਰਿਟੀ ਬਣ ਗਈ ਹੈ। ਆਪਣੇ ਕਰੀਬੀ ਦੋਸਤ ਤੇ ਬਿੱਗ ਬੌਸ ਸ਼ੋਅ ਦੀ ਸਾਥੀ ਸ਼ਿਲਪਾ ਸ਼ਿੰਦੇ ਦੇ ਨਕਸ਼ੇ ਕਦਮ ‘ਤੇ ਚਲਦੇ ਹੋਏ ਅਰਸ਼ੀ ਖ਼ਾਨ ਵੀ ਕਾਂਗਰਸ ‘ਚ ਸ਼ਾਮਲ ਹੋ ਗਈ ਹੈ। ਅਰਸ਼ੀ ਨੂੰ ਪਾਰਟੀ ਨੇ ਮਹਾਰਾਸ਼ਟਰ ਦੇ ਉੱਪ ਪ੍ਰਧਾਨ ਵਜੋਂ ਚੁਣਿਆ ਹੈ। ਇਸ ਦੇ ਨਾਲ ਹੀ ਪਾਰਟੀ ਨੇ ਅਰਸ਼ੀ ਦਾ ਜ਼ੋਰਦਾਰ ਸਵਾਗਤ ਵੀ ਕੀਤਾ ਹੈ। ਮੁੰਬਈ ‘ਚ ਕੱਲ੍ਹ ਦੁਪਹਿਰ ਨੂੰ ਹੋਏ ਸਮਾਗਮ ‘ਚ ਐਕਟਰਸ ਨੇ ਕਿਹਾ ਕਿ ਉਸ ਦਾ ਮਕਸਦ ਦੇਸ਼ ਲਈ ਕੰਮ ਕਰਨਾ ਤੇ ਆਪਣੇ ਵੱਲੋਂ ਬੈਸਟ ਦੇਣਾ ਹੈ। ਉਸ ਨੂੰ ਇਸ ਮੌਕੇ ਭਾਰਤ-ਪਾਕਿ ਤਣਾਅ ਬਾਰੇ ਵੀ ਪੁੱਛਿਆ ਗਿਆ ਜਿਸ ‘ਤੇ ਅਰਸ਼ੀ ਨੇ ਆਪਣੇ ਵਿਚਾਰ ਸਭ ਦੇ ਸਾਹਮਣੇ ਰੱਖੇ। ਬਿੱਗ ਬੌਸ ਦੀ ਸਾਬਕਾ ਪ੍ਰਤੀਭਾਗੀ ਪਿਛਲੇ ਸਾਲ 2017 ‘ਚ ਗੂਗਲ ਇੰਡੀਆ ਵੱਲੋਂ ਸਭ ਤੋਂ ਜ਼ਿਆਦਾ ਮਨੋਰੰਜਨ ਸੂਚੀ ‘ਚ ਸਰਚ ਕੀਤੇ ਜਾਣ ਦੀ ਲਿਸਟ ‘ਚ ਸਭ ਤੋਂ ਉੱਤੇ ਹੈ। ਇਸ ਤੋਂ ਇਲਾਵਾ ਅਰਸ਼ੀ ਵਿਵਾਦਾਂ ‘ਚ ਅਕਸਰ ਹੀ ਘਿਰੀ ਨਜ਼ਰ ਆਉਂਦੀ ਹੈ। ਹੁਣ ਅਰਸ਼ੀ ਦੇ ਕਾਂਗਰਸ ‘ਚ ਸ਼ਾਮਲ ਹੋਣ ਨਾਲ ਕਾਂਗਰਸ ਨੂੰ ਕਿੰਨਾ ਨੁਕਸਾਨ ਤੇ ਫਾਇਦਾ ਹੁੰਦਾ ਹੈ ਇਹ ਤਾਂ ਜਲਦੀ ਹੀ ਸਾਹਮਣੇ ਆ ਜਾਵੇਗਾ।

  • Topics :

Related News