ਦਿੱਲੀ ‘ਚ 1.5 ਲੱਖ ਸੀਸੀਟੀਵੀ ਕੈਮਰੇ ਲੱਗਣੇ

ਨਵੀਂ ਦਿੱਲੀ:

ਦਿੱਲੀ ਦੀ ਕੇਜਰੀਵਾਲ ਸਰਕਾਰ ਚੀਨ ਦੀ ਸਭ ਤੋਂ ਬਦਨਾਮ ਕੰਪਨੀ ਹਿਕਵਿਜਨ ਤੋਂ ਸੀਸੀਟੀਵੀ ਕੈਮਰੇ ਲਗਵਾਉਣ ਜਾ ਰਹੀ ਹੈ। ਇਹ ਕੰਪਨੀ ਪਹਿਲਾਂ ਤੋਂ ਹੀ ਅਮਰੀਕਾ ਅਤੇ ਬ੍ਰਿਟੇਨ ‘ਚ ਬੈਨ ਹੈ। ਏਬੀਪੀ ਨਿਊਜ਼ ਕੋਲ ਦਸਤਵੇਜ਼ ਹਨ ਜਿਨ੍ਹਾਂ ‘ਚ ਲਿੱਖੀਆ ਹੈ ਕਿ ਦਿੱਲੀ ‘ਚ 1.5 ਲੱਖ ਸੀਸੀਟੀਵੀ ਕੈਮਰੇ ਲੱਗਣੇ ਹਨ। ਦਿੱਲੀ ਸਰਕਾਰ ਦੇ ਦਸਤਾਵੇਜ਼ਾਂ ‘ਚ ਲਿਖੀਆ ਹੈ ਕਿ ਦਿੱਲੀ ‘ਚ 1.5 ਲੱਖ ਸੀਸੀਟੀਵੀ ਕੈਮਰੇ ਲੱਗਾਉਣ ਦਾ ਠੇਕਾ ਸਰਕਾਰੀ ਕੰਪਨੀ ਭਾਰਤ ਇਲੈਕਟ੍ਰੋਨਿਕਸ ਲਿਮਿਟਡ ਨੂੰ ਦਿੱਤਾ ਗਿਆ ਹੈ। ਹੁਣ ਸਵਾਲ ਉਠਦਾ ਹੈ ਕਿ ਜੇਕਰ ਦਿੱਲੀ ‘ਚ ਹਿਕਵਿਜਨ ਕੰਪਨੀ ਦੇ ਕੈਮਰੇ ਲੱਗਦੇ ਹਨ ਤਾਂ ਇਸ ਦਾ ਚੀਨੀ ਸਰਕਾਰ ਅਤੇ ਆਰਮੀ ਨਾਲ ਕੀ ਸਬੰਧ ਹੈ? ਤਾਂ ਦੱਸ ਦਈਏ ਕਿ ਜਿਸ ਹਿਕਵਿਜਨ ਕੰਪਨੀ ਦੀ ਮਾਲਕ ਚੀਨੀ ਸਰਕਾਰ ਹੈ। ਇਸ ਦਾ ਮਤਲਬ ਹੈ ਕਿ ਚੀਨ ਦੀ ਸਰਕਾਰ ਨਾਲ ਜੁੜੀ ਕੰਪਨੀ ਦਾ ਸੀਸੀਟੀਵੀ ਕੈਮਰਾ ਦਿੱਲੀ ‘ਚ ਲਗਾਉਣ ਦੇਸ਼ ਦੀ ਰਾਜਧਾਨੀ ਲਈ ਇੱਕ ਖ਼ਤਰਾ ਹੋ ਸਕਦਾ ਹੈ। ਇਸ ਬਾਰੇ ਸਾਈਬਰ ਐਕਸਪਰਟ ਆਦਿਤੀਆ ਜੈਨ ਦਾ ਕਹਿਣਾ ਹੈ ਕਿ ਇਹ ਕੈਮਰੇ ਭਾਰਤ ਲਈ ਸਭ ਤੋਂ ਵੱਡਾ ਖ਼ਤਰਾ ਹਨ। ਅਮਰੀਕਾ ‘ਚ ਚੀਨ ਦੀ ਸਰਕਾਰ ਦੇ ਅਧੀਨ ਆਉਣ ਵਾਲੀ ਕੰਪਨੀ ਹਿਕਵਿਜਨ ਦੇ ਸੀਸੀਟੀਵੀ ਕੈਮਰੇ ਆਉਣ ਦਾ ਸਿਰਫ ਵਿਰੋਧ ਹੀ ਨਹੀ ਹੋਇਆ ਸਗੋਂ ਅਮਰੀਕਾ ‘ਚ ਕਾਨੂੰਨ ਬਣਾਕੇ ਹਿਕਵਿਜਨ ਤੋਂ ਵੀਡੀਓ ਸਰਵਿਲੇਂਸ ਸਰਵਿਸ ਲੈਣ ‘ਤੇ ਵੀ ਪਾਬੰਦੀ ਹੈ। ਇਸ ਕੰਪਨੀ ਦੇ ਕੈਮਰਿਆਂ ‘ਤੇ ਬ੍ਰਿਟੇਨ ਦੇ ਸੰਸਦ ਮੈਂਬਰ ਕਰੀਨ ਲੀ ਨੇ ਵੀ ਇਸ ‘ਤੇ ਸਵਾਲ ਚੁੱਕੇ ਅਤੇ ਇਸ ਨੂੰ ਫੌਜੀ ਇਮਾਰਤਾਂ ਦੀ ਕੰਧਾਂ ਤੋਂ ਉਤਾਰਣ ਦੇ ਹੁਕਮ ਦਿੱਤੇ। ਫਰਾਂਸ ਵੀ ਇਸ ਕੰਪਨੀ ਦੇ ਕੈਮਰਿਆਂ ਨਾਲ ਸੁਰੱਖਿਆ ਖ਼ਤਰਿਆਂ ਦੀ ਜਾਂਚ ਕਰ ਰਿਹਾ ਹੈ। ਚੀਨ ਦੀ ਇਸ ਕੰਪਨੀ ‘ਤੇ ਇਲਜ਼ਾਮ ਹੈ ਕਿ ਇਨ੍ਹਾਂ ਕੈਮਰਿਆਂ ‘ਚ ਬੈਕ ਡੋਰ ਐਂਟ੍ਰੀ ਦਾ ਸਿਸਟਮ ਹੈ, ਯਾਨੀ ਇਨ੍ਹਾਂ ਕੈਮਰਿਆਂ ਦੀ ਤਸਵੀਰਾਂ ਇਨ੍ਹਾਂ ਕੈਮਰਿਆਂ ਨੂੰ ਬਣਾਉਨ ਵਾਲੀ ਕੰਪਨੀ ਹਾਸਲ ਕਰ ਸਕਦੀ ਹੈ।

  • Topics :

Related News