ਪੁਲਵਾਮਾ ਹਮਲੇ ਵਿੱਚ ਗਲਤੀ ਰਹਿ ਗ

ਨਵੀਂ ਦਿੱਲੀ:

ਜੰਮੂ-ਕਸ਼ਮੀਰ ਦੇ ਰਾਜਪਾਲ ਨੇ ਮੰਨਿਆ ਹੈ ਕਿ ਪੁਲਵਾਮਾ ਹਮਲੇ ਵਿੱਚ ਗਲਤੀ ਰਹਿ ਗਈ ਹੈ। ਖੁਫੀਆ ਏਜੰਸੀਆਂ ਦੇ ਅਲਰਟ ਮਗਰੋਂ ਵੀ ਚੌਕਸੀ ਨਾ ਵਰਤਣ ਦੀ ਗੱਲ ਕਬੂਲਦਿਆਂ ਰਾਜਪਾਲ ਸੱਤਿਆਪਾਲ ਮਲਿਕ ਨੇ ਕਿਹਾ, "ਇਸ ਦਾ ਬੇਹੱਦ ਅਫਸੋਸ ਹੈ। ਸਾਡੇ ਤੋਂ ਗਲਤੀ ਹੋਈ ਹੈ। ਇੰਨੇ ਦਿਨਾਂ ਤੋਂ ਕਸ਼ਮੀਰ ਵਿੱਚ ਸ਼ਾਂਤੀ ਸੀ। ਇਸ ਕਰਕੇ ਸਰਹੱਦ 'ਤੇ ਬੇਚੈਨੀ ਸੀ। ਸਾਨੂੰ ਇਸ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਅਜਿਹਾ ਹਮਲਾ ਹੋਏਗਾ।" ਯਾਦ ਰਹੇ ਇਸ ਵੇਲੇ ਜੰਮੂ-ਕਸ਼ਮੀਰ ਵਿੱਚ ਗਵਰਨਰ ਰਾਜ ਲਾਗੂ ਹੈ। ਇਸ ਲਈ ਪੂਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ। 'ਏਬੀਪੀ ਨਿਊਜ਼' ਨਾਲ ਗੱਲਬਾਤ ਕਰਦਿਆਂ ਮਲਿਕ ਨੇ ਕਿਹਾ ਕਿ 2500 ਜਵਾਨਾਂ ਨੂੰ ਇਕੱਠੇ ਲੈ ਕੇ ਨਹੀਂ ਚੱਲਿਆ ਜਾਂਦਾ। ਜਿੱਥੇ ਆਈਈਡੀ ਹਮਲੇ ਦਾ ਖਤਰਾ ਹੁੰਦਾ ਹੈ, ਉੱਥੇ ਗੱਡੀਆਂ ਤੇਜ਼ੀ ਨਾਲ ਨਿਕਲਦੀਆਂ ਹਨ। ਅੱਤਵਾਦੀਆਂ ਦੇ ਮੁਖਬਰਾਂ ਦਾ ਖਤਰਾ ਹਰ ਜਗ੍ਹਾ ਹੁੰਦਾ ਹੈ, ਸਿਆਸਤ ਵਿੱਚ ਵੀ ਲੋਕ ਹਨ। ਲੋਕ ਅੱਤਵਾਦੀਆਂ ਦੀ ਮੌਤ ਤੋਂ ਪਹਿਲਾਂ ਉਨ੍ਹਾਂ ਦੇ ਘਰ ਰੋਣ ਚਲੇ ਜਾਂਦੇ ਹਨ। ਯਾਦ ਰਹੇ ਹਮਲੇ ਤੋਂ ਪਹਿਲਾਂ ਭਾਰਤੀ ਖੁਫੀਆ ਏਜੇਸੀਆਂ ਦੇ ਨਾਲ-ਨਾਲ ਅਮਰੀਕੀ ਏਜੰਸੀ ਨੇ ਵੀ ਜਾਣਕਾਰੀ ਦਿੱਤੀ ਸੀ ਕਿ ਆਈਈਡੀ ਹਮਲਾ ਹੋ ਸਕਦਾ ਹੈ। ਇਸ ਦੇ ਬਾਵਜੂਦ ਕੋਈ ਚੌਕਸੀ ਨਹੀਂ ਵਰਤੀ ਗਈ। ਇਸ ਲਈ ਸਰਕਾਰ ਤੇ ਸੀਨੀਅਰ ਅਧਿਕਾਰੀਆਂ 'ਤੇ ਸਵਾਲ ਉੱਠ ਰਹੇ ਹਨ।

  • Topics :

Related News