ਸਿੱਧੂ ਨੇ ਭਾਰਤੀ ਫੌਜ ਦੇ ਇਸ ਕਦਮ ਦੀ ਸ਼ਲਾਘਾ ਕੀਤੀ

ਚੰਡੀਗੜ੍ਹ:

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨ ਵਿੱਚ ਪੁਲਵਾਮਾ ਹਮਲੇ ਦੀ ਜ਼ਿੰਮੇਦਾਰੀ ਲੈਣ ਵਾਲੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ’ਤੇ ਕੀਤੀ ਕਾਰਵਾਈ ਬਾਰੇ ਆਪਣੇ ਸ਼ਾਇਰਾਨਾ ਅੰਦਾਜ਼ ਵਿੱਚ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਸਿੱਧੂ ਨੇ ਭਾਰਤੀ ਫੌਜ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ। ਸਿੱਧੂ ਨੇ ਇਸ ਸਬੰਧੀ ਸ਼ਾਇਰਾਨਾ ਅੰਦਾਜ਼ ਵਿੱਚ ਟਵੀਟ ਕਰਦਿਆਂ ਲਿਖਿਆ- ‘ਲੋਹਾ ਲੋਹੇ ਕੋ ਕਾਟਤਾ ਹੈ, ਆਗ ਆਗ ਕੋ ਕਾਟਤੀ ਹੈ। ਸਾਂਪ ਜਬ ਡੰਕ ਮਾਰਤਾ ਹੈ, ਉਸਕਾ ਐਂਟੀਡੋਟ ਵਿਸ਼ ਹੀ ਹੈ, ਆਤੰਕੀਓਂ ਕਾ ਵਿਨਾਸ਼ ਬੇਹੱਦ ਜ਼ਰੂਰੀ ਹੈ।’ ਇਸ ਸ਼ੇਅਰ ਨੇ ਨਾਲ ਹੀ ਸਿੱਧੂ ਨੇ ‘ਭਾਰਤੀ ਹਵਾਈ ਸੈਨਾ ਦੀ ਜੈ ਹੋਵੇ’ ਵੀ ਲਿਖਿਆ। ਸਿੱਧੂ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਭਾਰਤੀ ਹਵਾਈ ਫੌਜ ਵੱਲੋਂ ਐਲਓਸੀ ਦੇ ਪਾਰ ਜਾ ਕੇ ਕੀਤੇ ਹਮਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਤੇ ਅੱਤਵਾਦੀ ਸੰਗਠਨਾਂ ਨੂੰ ਬਹੁਤ ਹੀ ਲੋੜੀਂਦਾ ਸੰਕੇਤ ਭੇਜਿਆ ਹੈ। ਪੁਲਵਾਮਾ ਹਮਲੇ ਤੋਂ ਬਾਅਦ ਇਹ ਕਾਰਵਾਈ ਬੇਹੱਦ ਜ਼ਰੂਰੀ ਸੀ। ਕੈਪਟਨ ਨੇ ਆਈਏਐਫ ਨੂੰ ਆਪਣਾ ਪੂਰਾ ਸਮਰਥਨ ਦਿੰਦਿਆਂ ਉਨ੍ਹਾਂ ਦੀ ਜਮ ਕੇ ਤਾਰੀਫ਼ ਕੀਤੀ।

  • Topics :

Related News