ਅਗਲੇ 20-25 ਸਾਲਾਂ ਤਕ ਇਨ੍ਹਾਂ ਚੋਣਾਂ ਦਾ ਅਸਰ ਰਹੇਗਾ

ਪਟਨਾ:

ਯੋਗ ਗੁਰੂ ਬਾਬਾ ਰਾਮਦੇਵ ਨੇ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਨੂੰ ਕਾਫੀ ਅਹਿਮ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਗਲੇ 20-25 ਸਾਲਾਂ ਤਕ ਇਨ੍ਹਾਂ ਚੋਣਾਂ ਦਾ ਅਸਰ ਰਹੇਗਾ। ਬਾਬਾ ਰਾਮਦੇਵ ਨੇ ਕਿਹਾ ਕਿ ਜੇ ਵਾਰਾਣਸੀ ਤੋਂ ਪੀਐਮ ਮੋਦੀ ਸਾਹਮਣੇ ਪ੍ਰਿਅੰਕਾ ਗਾਂਧੀ ਚੋਣ ਮੈਦਾਨ ਵਿੱਚ ਹੁੰਦੇ ਤਾਂ ਚੰਗਾ ਮੁਕਾਬਲਾ ਦੇਖਣ ਨੂੰ ਮਿਲਦਾ। ਦੱਸ ਦੇਈਏ ਬਾਬਾ ਰਾਮਦੇਵ ਮੌਜੂਦਾ ਲੋਕ ਸਭਾ ਚੋਣਾਂ ਦੌਰਾਨ 2014 ਦੇ ਮੁਕਾਬਲੇ ਘੱਟ ਸਰਗਰਮ ਹਨ। ਬਾਬਾ ਰਾਮਦੇਵ ਨੇ ਕਿਹਾ ਕਿ ਜੇ ਪ੍ਰਿਅੰਕਾ ਚੋਣ ਲੜਦੇ ਤਾਂ ਇਹ ਜੰਗ ਇਤਿਹਾਸਕ ਹੋਣੀ ਸੀ। 20-20 ਦਾ ਖੇਡ ਹੁੰਦਾ। ਉਨ੍ਹਾਂ ਕਿਹਾ ਕਿ ਪ੍ਰਿਅੰਕਾ ਦੇ ਚੋਣ ਨਾ ਲੜਨ ਨਾਲ ਉਨ੍ਹਾਂ ਨੂੰ ਵੀ ਬੇਹੱਦ ਨਿਰਾਸ਼ਾ ਹੋਈ। ਉਨ੍ਹਾਂ ਪਟਨਾ ਸਾਹਿਬ ਤੋਂ ਬੀਜੇਪੀ ਉਮੀਦਵਾਰ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਲਈ ਵੋਟਾਂ ਮੰਗੀਆਂ। ਇਸ ਮੌਕੇ ਯੋਗ ਗੁਰੂ ਨੇ ਕਿਹਾ ਕਿ ਲਾਲੂ, ਤੇਜੱਸਵੀ ਤੇ ਤੇਜਪ੍ਰਤਾਪ ਨਾਲ ਉਨ੍ਹਾਂ ਦੇ ਚੰਗੇ ਸਬੰਧ ਰਹੇ ਹਨ ਪਰ ਉਹ ਇੱਥੇ ਰਵੀਸ਼ੰਕਰ ਲਈ ਆਏ ਹਨ। ਉਨ੍ਹਾਂ ਕਿਹਾ ਕਿ ਰਾਜਨੇਤਾ ਦਾ ਸੰਪਰਕ ਤੇ ਜਾਤੀ ਨਾਲ ਸਿੱਧਾ ਸੰਪਰਕ ਉਮੀਦਵਾਰ ਮਾਇਨੇ ਰੱਖਦਾ ਹੈ। ਉਮੀਦਵਾਰ ਦਾ ਚਰਿੱਤਰ ਤੇ ਪਿਛੋਕੜ ਵੀ ਅਹਿਮ ਹੈ।

  • Topics :

Related News