ਹਰਮਨਪ੍ਰੀਤ ਨੂੰ ਟੀਮ ਦੀ ਕਪਤਾਨੀ ਦਿੱਤੀ ਗਈ

Nov 26 2018 03:23 PM

ਨਵੀਂ ਦਿੱਲੀ: ਅੰਤਰਾਸ਼ਟਰੀ ਕ੍ਰਿਕਟ ਕੌਂਸਲ ਨੇ ਵੈਸਟਇੰਡੀਜ਼ ‘ਚ ਟੀ-20 ਵਰਲਡ ਕੱਪ ਖ਼ਤਮ ਹੋਣ ਤੋਂ ਬਾਅਦ ਪ੍ਰਦਰਸ਼ਨ ਦੇ ਆਧਾਰ ‘ਤੇ 12 ਮੈਂਬਰੀ ਵਰਲਡ ਕੱਪ ਟੀਮ ਚੁਣੀ ਹੈ। ਇਸ ‘ਚ ਤਿੰਨ ਭਾਰਤੀ ਮਹਿਲਾ ਖਿਡਾਰੀਆਂ ਨੂੰ ਥਾਂ ਦਿੱਤੀ ਗਈ ਹੈ। ਇਸ ਦੇ ਨਾਲ ਹੀ ਫਾਈਨਲ ਹਾਰਨ ਵਾਲੀ ਇੰਗਲੈਂਡ ਟੀਮ ਤੋਂ ਵੀ ਤਿੰਨ ਖਿਡਾਰੀ ਚੁਣੇ ਹਨ। ਭਾਰਤੀ ਕਪਤਾਨ ਹਰਮਨਪ੍ਰੀਤ ਨੂੰ ਇਸ ਟੀਮ ਦੀ ਕਪਤਾਨੀ ਦਿੱਤੀ ਗਈ ਹੈ। ਟੀਮ ‘ਚ ਦੋ ਹੋਰ ਭਾਰਤੀ ਖਿਡਾਰਣਾਂ ਸਮ੍ਰਿਤੀ ਮੰਧਾਨਾ ਤੇ ਪੂਨਮ ਯਾਦਵ ਨੂੰ ਸ਼ਾਮਲ ਕੀਤਾ ਗਿਆ ਹੈ। ਉੱਥੇ ਹੀ ਚੈਂਪੀਅਨ ਆਸਟ੍ਰੇਲੀਆ ਤੋਂ 2 ਤੇ ਪਾਕਿਸਤਾਨ, ਨਿਊਜ਼ੀਲੈਂਡ ਤੇ ਵੈਸਟਇੰਡੀਜ਼ ਦੀ ਇੱਕ-ਇੱਕ ਖਿਡਾਰੀ ਨੂੰ ਥਾਂ ਦਿੱਤੀ ਗਈ ਹੈ। ਬੰਗਲਾਦੇਸ਼ ਦੇ ਖਿਡਾਰੀ ਨੂੰ ਟੀਮ ‘ਚ 12ਵਾਂ ਖਿਡਾਰੀ ਬਣਾਇਆ ਗਿਆ ਹੈ।

  • Topics :

Related News