ਭਾਰਤੀ ਪਾਇਲਟ ਸਮਝਿਆ ਅਤੇ ਕੁੱਟ-ਕੁੱਟ ਕੇ ਹੀ ਮਾਰ ਦਿੱਤਾ

Mar 02 2019 03:57 PM

ਨਵੀਂ ਦਿੱਲੀ:

ਪਾਕਿਸਤਾਨ ਵੱਲੋਂ ਭਾਰਤੀ ਸੀਮਾ ‘ਚ ਏਅਰ ਸਟ੍ਰਾਈਕ ਦੇ ਮਕਸਦ ਨਾਲ ਆਏ ਪਾਕਿਸਤਾਨੀ ਪਾਇਲਟ ਸ਼ਹਾਜੁਦੀਨ ਨੂੰ ਪੀਓਕੇ ‘ਚ ਭੀੜ ਨੇ ਹੀ ਮਾਰ ਦਿੱਤਾ। ਪਾਕਿਸਤਾਨੀ ਫਾਈਟਰ ਜੈਟ ਐਫ-16 ਨੂੰ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਨੇ ਮਾਰਿਆ ਸੀ। ਇਸ ਫਾਈਟਰ ਜੈਟ ਨੂੰ ਪਾਇਲਟ ਸ਼ਹਾਜੁਦੀਨ ਉਡਾ ਰਿਹਾ ਸੀ। ਅੰਗ੍ਰੇਜ਼ੀ ਵੈਬਸਾਈਟ ਫਰਸਟ ਪੋਸਟ ਮੁਤਾਬਕ ਐਫ-16 ਫਾਈਟਰ ਜੈਟ ਕ੍ਰੈਸ਼ ਹੋਣ ਤੋਂ ਬਾਅਦ ਪਾਈਲਟ ਸ਼ਹਾਜੁਦੀਨ ਪੈਰਾਸ਼ੂਟ ਰਾਹੀਂ ਬਾਹਰ ਨਿੱਕਲ ਗਏ ਸੀ। ਪੈਰਾਸ਼ੂਟ ਰਾਹੀਂ ਉਹ ਪੀਓਕੇ ਦੇ ਨੌਸ਼ੈਰਾ ਸੈਕਟਰ ‘ਚ ਪਹੁੰਚ ਗਏ। ਜਿੱਥੇ ਪਹੁੰਚਣ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਭਾਰਤੀ ਪਾਇਲਟ ਸਮਝਿਆ ਅਤੇ ਕੁੱਟ-ਕੁੱਟ ਕੇ ਹੀ ਮਾਰ ਦਿੱਤਾ। ਪਰ ਜਦੋਂ ਤਕ ਵਿੰਗ ਕਮਾਂਡਰ ਸ਼ਹਾਜੁਦੀਨ ਦਾ ਪਾਕਿਸਤਾਨੀ ਹੋਣ ਦਾ ਲੋਕਾਂ ਨੂੰ ਪਤਾ ਲੱਗਿਆ ਉਦੋਂ ਤਕ ਕਾਫੀ ਦੇਰ ਹੋ ਚੁੱਕੀ ਸੀ। ਹਸਪਤਾਲ ‘ਚ ਭਰਤੀ ਕਰਵਾਉਣ ਤਕ ਉਸ ਦੀ ਮੌਤ ਹੋ ਚੁੱਕੀ ਸੀ। ਸ਼ਹਾਜੁਦੀਨ ਦੀ ਮੌਤ ਦੀ ਖ਼ਬਰ ਦਾ ਖੁਲਾਸਾ ਲੰਦਨ ਦੇ ਇੱਕ ਵਕੀਲ ਖਾਲੀਦ ਉਮਰ ਨੇ ਕੀਤਾ। ਸ਼ਹਾਜੁਦੀਨ ਪਾਕਿਸਤਾਨੀ ਏਅਰਫੋਰਸ ਦੀ ਨੰਬਰ 19 ਸਕਵਾਡ੍ਰਨ ‘ਚ ਪਾਈਲਟ ਸੀ। ਇਸ ਨੂੰ ‘ਸ਼ੇਰ ਦਿਲਸ’ ਵੀ ਕਿਹਾ ਜਾਂਦਾ ਹੈ। 19 ਸਕਾਵਾਡ੍ਰਨ ਦੇ ਐਫ-16 ਫਾਈਟਰ ਜੈਟ ਹਨ।

  • Topics :

Related News