ਕਪਿਲ ਨੇ ਇੰਸਟਾਗ੍ਰਾਮ ‘ਤੇ ਇੱਕ ਤਸਵੀਰ ਹੋਰ ਸ਼ੇਅਰ ਕੀਤੀ

Jul 20 2019 02:50 PM

ਮੁੰਬਈ:

ਸੁਨੀਲ ਗ੍ਰੋਵਰ ਦੇ ਨਾਲ ਲੜਾਈ ਤੋਂ ਬਾਅਦ ਕਪਿਲ ਸ਼ਰਮਾ ਦਾ ਕਾਫੀ ਸਮਾ ਡਿਪ੍ਰੈਸ਼ਨ ‘ਚ ਬਿਤੀਆ। ਇਸ ਤੋਂ ਬਾਅਦ ਕਪਿਲ ਦੀ ਇੱਕ ਪੱਤਰਕਾਰ ਨਾਲ ਲੜਾਈ ਵੀ ਹੋਈ। ਪਰ ਪਿਛਲੇ ਕੁਝ ਸਮੇਂ ਤੋਂ ਕਪਿਲ ਦੀ ਜ਼ਿੰਦਗੀ ਕਾਫੀ ਬਦਲ ਗਈ ਹੈ। ਕਪਿਲ ਨੇ ਵਿਆਹ ਤੋਂ ਬਾਅਦ ਆਪਣੇ ਸ਼ੋਅ ਨੂੰ ਕਾਫੀ ਸੁਧਾਰ ਕੀਤਾ ਇਸ ਦੇ ਨਾਲ ਹੀ ਕਪਿਲ ਨੇ ਆਪਣੀ ਸਿਹਤ ਵੀ ਸੁਧਾਰ ਲਈ ਹੈ। ਹਾਲ ਹੀ ‘ਚ ਕਪਿਲ ਨੇ ਇੰਸਟਾਗ੍ਰਾਮ ‘ਤੇ ਇੱਕ ਤਸਵੀਰ ਹੋਰ ਸ਼ੇਅਰ ਕੀਤੀ ਹੈ। ਕਪਿਲ ਨੇ ਇਸ ਫੋਟੋ ਦੇ ਨਾਲ ਆਪਣੇ ਫੈਨਸ ਨੂੰ ਦੱਸਿਆ ਕਿ ਉਹ ਛੇ ਮਹੀਨਿਆਂ ‘ਚ ਪਹਿਲੀ ਵਾਰ ਕਲੀਨ ਸ਼ੇਵ ਹੋਏ ਹਨ। ਕਪਿਲ ਨੇ ਦਸੰਬਰ 2018 ‘ਚ ਗਿੰਨੀ ਨਾਲ ਵਿਆਹ ਕੀਤਾ ਸੀ। ਜਿਸ ਤੋਂ ਬਾਅਦ ਕਪਿਲ ਦੀ ਜ਼ਿੰਦਗੀ ‘ਚ ਕਾਫੀ ਸੁਧਾਰ ਹੈ ਅਤੇ ਉਹ ਆਪਣੀ ਜ਼ਿੰਦਗੀ ‘ਚ ਖੁਸ਼ ਵੀ ਹੈ। ਖ਼ਬਰਾਂ ਤਾਂ ਇਹ ਵੀ ਹਨ ਕਿ ਕਪਿਲ ਦੀ ਵ੍ਹਾਈਫ ਪ੍ਰੈਗਨੈਂਟ ਵੀ ਹੈ। ਜੇਕਰ ਕਪਿਲ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣੇ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਨਾਲ ਸੁਰਖੀਆਂ ਬਟੌਰ ਰਹੇ ਹਨ। ਇਸ ਦੇ ਨਾਲ ਹੀ ਉਹ ਬਾਲੀਵੁੱਡ ‘ਚ ਵੀ ਆਪਣਾ ਹੱਥ ਅਜ਼ਮਾ ਚੁੱਕੇ ਹਨ। ਕਪਿਲ ਜਲਦੀ ਹੀ ਆਪਣੀ ਪਤਨੀ ਗਿੰਨੀ ਦੇ ਨਾਲ ਕੈਨੇਡਾ 10 ਦਿਨ ਦੀ ਵਕੈਸ਼ਂ ‘ਤੇ ਜਾ ਰਹੇ ਹਨ।

  • Topics :

Related News