ਇਹ ਹਨ ਵਿਅਹ ਰਜਿਸਟ੍ਰੇਸ਼ਨ ਲਈ ਜ਼ਰੂਰੀ ਦਸਤਾਵੇਜ:

ਲਖਨਊ:

ਸਾਕਸ਼ੀ ਮਿਸ਼ਰਾ ਤੇ ਅਜਿਤੇਸ਼ ਦੇ ਵਿਆਹ ਨੂੰ ਲੈ ਕੇ ਸ਼ੁਰੂ ਹੋਏ ਹੰਗਾਮੇ ‘ਚ ਕੱਲ੍ਹ ਇਲਾਹਾਬਾਦ ਹਾਈਕੋਰਟ ਨੇ ਕਿਹਾ ਸੀ ਕਿ ਦੋਵਾਂ ਨੂੰ ਦੋ ਮਹੀਨੇ ਦੇ ਅੰਦਰ ਆਪਣਾ ਵਿਆਹ ਰਜਿਸਟਰ ਕਰਵਾਉਣਾ ਹੋਵੇਗਾ। ਇਸ ਦੇ ਚੱਲਦੇ ਅੱਜ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਮੈਰਿਜ ਰਜਿਸਟ੍ਰੇਸ਼ਨ ਕਰਵਾਇਆ ਜਾ ਸਕਦਾ ਹੈ। ਯੂਪੀ ‘ਚ ਵਿਆਹ ਰਜਿਸਟ੍ਰੇਸ਼ਨ ਹਿੰਦੂ ਵਿਆਹ ਕਾਨੂੰਨ 1955 ਜਾਂ ਖਾਸ ਵਿਆਹ ਕਾਨੂੰਨ 1954 ਵਿੱਚੋਂ ਕਿਸੇ ਵੀ ਇੱਕ ਕਾਨੂੰਨ ਤਹਿਤ ਕਰਵਾਇਆ ਜਾ ਸਕਦਾ ਹੈ। ਵਿਆਹ ਰਜਿਸਟਰ ਕਰਾਉਣ ਤੋਂ ਬਾਅਦ ਵਿਆਹ ਪੰਜੀਕਰਨ ਵਿਭਾਗ ਵੱਲੋਂ ਪ੍ਰਮਾਣ ਪੱਤਰ ਜਾਰੀ ਕੀਤਾ ਜਾਂਦਾ ਹੈ। ਇਸ ‘ਚ ਲਾੜਾ-ਲਾੜੀ ਦੀ ਫੋਟੋ, ਵਿਆਹ ਦੀ ਫੋਟੋ, ਦੋਵਾਂ ਦੇ ਆਧਾਰ ਕਾਰਡ ਵਰਗੇ ਜ਼ਰੂਰੀ ਦਸਤਾਵੇਜ਼ ਹੁੰਦੇ ਹਨ। ਇਸ ਲਈ ਹੋਰ ਵੀ ਕਈ ਨਿਯਮ ਹਨ। ਮਹਿਲਾ ਕਲਿਆਣ ਵਿਭਾਗ ਵੱਲੋਂ ਅਗਸਤ 2017 ‘ਚ ਯੂਪੀ ‘ਚ ਵਿਆਹ ਪੰਜੀਕਰਨ ਲਈ ਕੇਂਦਰ ਸਰਕਾਰ ਦਾ ਨਿਯਮ ਲਾਗੂ ਕੀਤਾ ਗਿਆ ਹੈ। ਇਸ ‘ਚ ਯੂਪੀ ਸਰਕਾਰ ਨੇ ਮੁਸਲਿਮ ਸਮਾਜ ਸਣੇ ਸੂਬੇ ‘ਚ ਵਿਆਹ ਰਜਿਸਟ੍ਰੇਸ਼ਨ ਜ਼ਰੂਰੀ ਕਰ ਦਿੱਤਾ ਹੈ। ਇਹ ਹਨ ਵਿਅਹ ਰਜਿਸਟ੍ਰੇਸ਼ਨ ਲਈ ਜ਼ਰੂਰੀ ਦਸਤਾਵੇਜ: • ਬਿਨੈ ਪੱਤਰ ਹਿੰਦੀ ਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ‘ਚ ਭਰਿਆ ਜਾਣਾ ਜ਼ਰੂਰੀ ਹੈ। • ਮੁੰਡੇ ਦੀ ਉਮਰ 21 ਸਾਲ ਤੇ ਕੁੜੀ ਦੀ ਉਮਰ 18 ਸਾਲ ਪੂਰੀ ਹੋਣੀ ਚਾਹੀਦੀ ਹੈ। • ਇੱਕ ਫੋਟੋ 40ਕੇਬੀ ਤੋਂ ਘੱਟ ਸਾਈਜ਼ ਦਾ ਜੇਪੀਈਜੀ ਫਾਰਮੇਟ ‘ਚ • ਪਛਾਣ ਪ੍ਰਮਾਣ ਪੱਤਰ, ਉਮਰ ਪ੍ਰਮਾਣ ਪੱਤਰ ਤੇ ਨਿਵਾਸ ਪੱਤਰ ਦਾ ਪੀਡੀਐਫ ਫਾਰਮੇਟ • ਨਿਵਾਸ ਦੇ ਪਤੇ ‘ਚ ਉਹੀ ਪਤਾ ਭਰਨਾ ਜਿਸ ਦਾ ਤੁਸੀਂ ਪ੍ਰਮਾਣ ਦੇ ਰਹੇ ਹੋ। • ਐਡਰੈਸ ਪਰੂਫ: ਰਾਸ਼ਨ ਕਾਰਡ, ਵੋਟਰ ਆਈਡੀ, ਡ੍ਰਾਈਵਿੰਗ ਲਾਈਸੈਂਸ, ਆਧਾਰ ਕਾਰਡ, ਪੈਨ ਕਾਰਡ • ਫੋਟੋ, ਪਛਾਣ ਪੱਤਰ, ਉਮਰ ਪ੍ਰਮਾਣ ਪੱਤਰ, ਐਡਰੈਸ ਪਰੂਫ ਜ਼ਰੂਰੀ ਦਸਤਾਵੇਜ਼ ਹਨ। • ਦੋ ਗਵਾਹਾਂ ਨਾਲ ਉਨ੍ਹਾਂ ਦੇ ਵੀ ਫੋਟੋ, ਪਛਾਣ ਪੱਤਰ, ਉਮਰ ਪ੍ਰਮਾਣ ਪੱਤਰ, ਐਡਰੈਸ ਪਰੂਫ। • ਲਾੜਾ-ਲਾੜੀ ਦਾ ਸਹੁੰ ਪੱਤਰ ਵੀ ਅਪਲੋਡ ਕਰਨਾ ਜ਼ਰੂਰੀ ਹੈ। • ਸਾਰੀ ਜਾਣਕਾਰੀ ਭਰਨ ਤੋਂ ਬਾਅਦ ਐਪਲੀਕੇਸ਼ਨ ਨੂੰ ਠੀਕ ਤਰ੍ਹਾਂ ਨਾਲ ਦੁਬਾਰਾ ਦੇਖ ਲੇਣਾ, ਕਿਸੇ ਤਰ੍ਹਾਂ ਦੀ ਗਲਤੀ ਨੂੰ ਠੀਕ ਕਰ ਲੈਣਾ ਜ਼ਰੂਰੀ ਹੈ। • ਐਪਲੀਕੇਸ਼ਨ ਨੂੰ ਸਬਮਿਟ ਕਰਨ ਤੋਂ ਬਾਅਦ ਬਿਨੈ ਨੰਬਰ ਤੇ ਪਾਸਵਰਡ ਮਿਲਦਾ ਹੈ ਜਿਸ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ ਤੇ ਫੀਸ ਪੇਮੈਂਟ ਲਈ ਆਨਲਾਈਨ ਪੇਮੈਂਟ ਆਪਸ਼ਨ ਚੁਣਨਾ ਚਾਹੀਦਾ ਹੈ। • ਪੇਮੈਂਟ ਦਾ ਪ੍ਰਿੰਟਆਊਟ ਵੀ ਜ਼ਰੂਰ ਰੱਖਣਾ ਚਾਹੀਦਾ ਹੈ। ਐਪਲੀਕੇਸ਼ਨ ਭਰਨ ਤੋਂ ਬਾਅਦ ਸਾਰੇ ਦਸਤਾਵੇਜ਼ਾਂ ਨਾਲ ਬਿਨੈ ਦੇ 30 ਦਿਨਾਂ ਦੇ ਅੰਦਰ ਦਫਤਰ ਜਾ ਕੇ ਵਿਆਹ ਪੰਜੀਕਰਣ ਕਰਵਾਇਆ ਜਾ ਸਕਦਾ ਹੈ।

  • Topics :

Related News