ਰਾਮ ਮੰਦਰ ਨਿਰਮਾਣ ਨੂੰ ਲੈ ਕੇ ਇੱਕ ਵਾਰ ਫਿਰ ਮਾਹੌਲ ਗਰਮ

ਨਵੀਂ ਦਿੱਲੀ:

ਅਯੋਧਿਆ ‘ਚ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਇੱਕ ਵਾਰ ਫਿਰ ਮਾਹੌਲ ਗਰਮਾ ਗਿਆ ਹੈ। ਇੱਥੇ ਰਾਮ ਮੰਦਰ ਦੇ ਨਿਰਮਾਣ ਲਈ ਸੰਤਾਂ ਦੀ ਇੱਕ ਬੈਠਕ ਸੱਦੀ ਗਈ ਹੈ ਅਤੇ ਮਣੀਰਾਮ ਦਾਸ ਛਾਉਣੀ ‘ਚ ਹੋਣ ਵਾਲੀ ਇਸ ਬੈਠਕ ਦੀ ਪ੍ਰਧਾਨਗੀ ਰਾਮ ਜਨਮ ਭੂਮੀ ਨਿਆਸ ਦੇ ਪ੍ਰਧਾਨ ਮਹੰਤ ਨਰਿਤੀਆ ਗੋਪਾਲ ਦਾਸ ਕਰਨਗੇ। ਉੱਧਰ, ਬੀਜੇਪੀ ਦੇ ਸੀਨੀਅਰ ਨੇਤਾ ਸੁਬਰਾਮਣੀਅਮ ਸਵਾਮੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿੱਖ ਜਲਦੀ ਮੰਦਰ ਨਿਰਮਾਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਅੱਜ ਹੋਣ ਵਾਲੀ ਬੈਠਕ ‘ਚ ਸੰਤ ਸਮਾਜ ਵੱਲੋਂ ਵੀ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਇਸ ਬੈਠਕ ‘ਚ ਅਯੋਧਿਆ ਦੇ ਸੰਤ ਮਹੰਤ ਸ਼ਾਮਲ ਹੋਣਗੇ।

  • Topics :

Related News