ਕੁਲਭੂਸ਼ਣ ਜਾਧਵ ਦੇ ਮਾਮਲੇ ਵਿੱਚ ਭਾਰਤ ਦੀ ਜਿੱਤ

ਨਵੀਂ ਦਿੱਲੀ:

ਇੰਟਰਨੈਸ਼ਨਲ ਕੋਰਟ ਆਫ ਜਸਟਿਸ (ICJ) ਵਿੱਚ ਕੁਲਭੂਸ਼ਣ ਜਾਧਵ ਦੇ ਮਾਮਲੇ ਵਿੱਚ ਭਾਰਤ ਦੀ ਜਿੱਤ ਮਗਰੋਂ ਪਾਕਿਸਤਾਨ ਹੁਣ ਕੁਲਭੂਸ਼ਣ ਤਕ ਡਿਪਲੋਮੈਟਿਕ ਪਹੁੰਚ (consular access) ਦੇਣ ਲਈ ਤਿਆਰ ਹੋ ਗਿਆ ਹੈ। ਦੇਰ ਰਾਤ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ICJ ਦੇ ਫੈਸਲੇ 'ਤੇ ਅਮਲ ਦੀ ਗੱਲ ਕਹੀ ਹੈ। ਇਹ ਵੀ ਦੱਸਿਆ ਹੈ ਕਿ ਕੁਲਭੂਸ਼ਣ ਨੂੰ ਵਿਏਨਾ ਸਮਝੌਤੇ ਦੇ ਹਿਸਾਬ ਨਾਲ ਅਧਿਕਾਰੀਆਂ ਦੀ ਵੀ ਜਾਣਕਾਰੀ ਦਿੱਤੀ ਗਈ ਹੈ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਕਿਹਾ, 'ਆਈਸੀਜੇ ਦੇ ਫੈਸਲੇ ਦੇ ਆਧਾਰ 'ਤੇ, ਕਮਾਂਡਰ ਕੁਲਭੂਸ਼ਣ ਜਾਧਵ ਨੂੰ ਰਾਜਨੀਤਿਕ ਸਬੰਧਾਂ ਬਾਰੇ ਵਿਏਨਾ ਸਮਝੌਤੇ ਦੀ ਧਾਰਾ 36 ਦੇ ਪੈਰਾ 1 (ਬੀ) ਅਧੀਨ ਆਪਣੇ ਅਧਿਕਾਰਾਂ ਬਾਰੇ ਸੂਚਿਤ ਕੀਤਾ ਗਿਆ ਹੈ।' ਇਸ ਤੋਂ ਪਹਿਲਾਂ ਬੀਤੇ ਦਿਨ ਰਾਜ ਸਭਾ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵੀ ਪਾਕਿਸਤਾਨ 'ਤੇ ਵਿਏਨ ਕਨਵੈਨਸ਼ਨ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਾਇਆ ਸੀ ਤੇ ਪਾਕਿਸਤਾਨ ਤੋਂ ਕੁਲੂਸ਼ਾਨ ਜਾਧਵ ਦੀ ਰਿਹਾਈ ਦੀ ਮੰਗ ਕੀਤੀ ਸੀ। ਹਾਲਾਂਕਿ ਕੌਮਾਂਤਰੀ ਦਬਾਅ ਕਾਰਨ ਪਾਕਿਸਤਾਨ ਬੈਕਫੁੱਟ 'ਤੇ ਹੈ, ਪਰ ਹਾਲੇ ਵੀ ਪਾਕਿਸਤਾਨ ਕੁਲਭੂਸ਼ਣ ਖ਼ਿਲਾਫ਼ ਬਿਆਨਬਾਜ਼ੀ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਟਵੀਟ ਕੀਤਾ, 'ਕੁਲਭੂਸ਼ਣ ਜਾਧਵ ਪਾਕਿਸਤਾਨ ਦੇ ਨਾਗਰਿਕਾਂ ਦੇ ਖਿਲਾਫ ਅਪਰਾਧ ਦਾ ਦੋਸ਼ੀ ਹੈ। ਪਾਕਿਸਤਾਨ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕਰੇਗਾ।' ਦੱਸ ਦੇਈਏ ਕੌਮਾਂਤਰੀ ਅਦਾਲਤ ਨੇ ਕੁਲਭੂਸ਼ਣ ਦੀ ਫਾਂਸੀ 'ਤੇ ਰੋਕ ਲਾ ਦਿੱਤੀ ਹੈ।

  • Topics :

Related News