ਚੰਨ ਦੀ ਜ਼ਮੀਨ 'ਤੇ 796 ਮਨੁੱਖੀ ਨਿਰਮਿਤ ਚੀਜ਼ਾਂ ਛੱਡੀਆਂ ਗਈਆਂ

ਵਾਸ਼ਿੰਗਟਨ:

ਨਾਸਾ ਨੇ ਖ਼ੁਲਾਸਾ ਕੀਤਾ ਹੈ ਕਿ ਚੰਨ ਦੀ ਜ਼ਮੀਨ 'ਤੇ 796 ਮਨੁੱਖੀ ਨਿਰਮਿਤ ਚੀਜ਼ਾਂ ਛੱਡੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 765 (96 ਫੀਸਦੀ) ਅਮਰੀਕੀ ਮਿਸ਼ਨਾਂ ਦੌਰਾਨ ਛੁੱਟੀਆਂ ਚੀਜ਼ਾਂ ਸ਼ਾਮਲ ਹਨ। ਹਾਲਾਂਕਿ ਪੁਲਾੜ ਏਜੰਸੀ ਨੇ ਇਹ ਵੀ ਕਿਹਾ ਹੈ ਕਿ ਉਹ ਇਹ ਨਹੀਂ ਕਹਿ ਸਕਦੇ ਕਿ ਇਹ ਚੀਜ਼ਾਂ ਚੰਨ 'ਤੇ ਕਿੱਥੇ-ਕਿੱਥੇ ਪਈਆਂ ਹਨ। ਪਰ ਇੰਨਾ ਪਤਾ ਹੈ ਕਿ ਇਹ ਚੀਜ਼ਾਂ ਉੱਥੇ ਹਨ ਜ਼ਰੂਰ। ਨਾਸਾ ਨੇ ਇੱਕ ਨਕਸ਼ਾ ਵੀ ਤਿਆਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਥਾਵਾਂ ਨੂੰ ਦਿਖਾਇਆ ਗਿਆ ਹੈ, ਜਿੱਥੇ ਉਹ ਚੀਜ਼ਾਂ ਮੌਜੂਦ ਹਨ। ਅਮਰੀਕਾ ਨੇ 1960 ਦੇ ਦਹਾਕੇ ਵਿੱਚ ਰੇਂਜਰ ਸਪੇਸਕ੍ਰਾਫਟ ਦੇ ਕਈ ਮਨੁੱਖ ਰਹਿਤ ਮਿਸ਼ਨ ਚੰਨ 'ਤੇ ਭੇਜੇ। ਹਾਲਾਂਕਿ ਇਨ੍ਹਾਂ ਵਿੱਚ ਅਸਫਲਤਾ ਹੀ ਮਿਲੀ। ਰੇਂਜਰ 4,5,6,7,8 ਤੇ 9 ਚੰਨ ਦੀ ਜ਼ਮੀਨ 'ਤੇ ਟਕਰਾ ਕੇ ਕ੍ਰੈਸ਼ ਹੋ ਗਏ, ਜਦਕਿ ਰੇਂਜਰ 3 ਭਟਕ ਕੇ ਚੰਨ ਦੀ ਹੋਰ ਕਲਾਸ ਵਿੱਚ ਚਲਾ ਗਿਆ। ਇਸ ਦੇ ਬਾਅਦ ਲੂਨਰ ਆਰਬਿਟਰ ਭੇਜਿਆ ਗਿਆ। ਇਸ ਨੇ ਉਨ੍ਹਾਂ ਥਾਵਾਂ ਦੀਆਂ ਤਸਵੀਰਾਂ ਭੇਜੀਆਂ, ਜਿੱਥੇ ਪਹਿਲੀ ਵਾਰ ਮਨੁੱਖ ਨੂੰ ਉਤਾਰਿਆ ਜਾਣਾ ਬਿਹਤਰ ਹੋਣਾ ਸੀ। ਇਸ ਤੋਂ ਬਾਅਦ ਸਰਵੇਅਰ ਪ੍ਰੋਗਰਾਮ ਹੋਇਆ ਜਿਸ ਨੂੰ ਚੰਨ ਦੀ ਧਰਤੀ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਸੀ। ਇਹ ਵੀ 60 ਦੇ ਦਹਾਕੇ ਵਿੱਚ ਲਾਂਚ ਕੀਤਾ ਗਿਆ ਸੀ। ਇਸ ਨੇ ਪਤਾ ਲਾਇਆ ਕਿ ਅਪੋਲੋ ਮਿਸ਼ਨਾਂ ਦੀ ਲੈਂਡਿੰਗ ਕਿੱਥੇ ਹੋ ਸਕਦੀ ਹੈ। ਇਸ ਦੇ ਨਾਲ ਹੀ ਸਰਵੇਅਰ ਨੇ ਚੰਦ ਦੀ ਭੂ-ਆਕ੍ਰਿਤੀ ਦਾ ਡੇਟਾ ਨੀ ਇਕੱਤਰ ਕੀਤਾ। 2009 ਵਿੱਚ ਨਾਸਾ ਨੇ ਲੂਨਰ ਕ੍ਰੇਟਰ ਆਬਜ਼ਰਵੇਸ਼ਨ ਐਂਡ ਸੈਂਸਿੰਗ ਸੈਟੇਲਾਈਟ ਭੇਜਿਆ। 1969 ਤੋਂ 72 ਦੌਰਾਨ ਮਨੁੱਖ ਨੇ ਸਿਰਫ ਛੇ ਵਾਰ ਚੰਨ ਦੀ ਧਰਤੀ 'ਤੇ ਪੈਰ ਧਰਿਆ ਪਰ ਇਸ ਦੌਰਾਨ ਕਈ ਚੀਜ਼ਾਂ ਚੰਨ ਦੀ ਧਰਤੀ 'ਤੇ ਛੱਡੀਆਂ ਗਈਆਂ।

  • Topics :

Related News