ਮੋਦੀ ਨੇ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ

May 17 2019 04:04 PM

ਗੁਰਦਾਸਪੁਰ:

ਪੰਜਾਬ ਦੇ ਗੁਰਦਾਸਪੁਰ ਹਲਕੇ ‘ਚ ਆਪਣੀ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਲਈ ਕਾਂਗਰਸੀ ਨੇਤਾ ਤੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਰੈਲੀ ਨੂੰ ਸੰਬੋਧਨ ਕੀਤਾ। ਇਸ ਰੈਲੀ ‘ਚ ਉਨ੍ਹਾਂ ਨੇ ਅਕਾਲੀ ਦਲ ਤੇ ਬੀਜੇਪੀ ‘ਤੇ ਜੰਮ ਕੇ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਧਰਤੀ ‘ਚ ਜੇਕਰ ਸਭ ਤੋਂ ਜ਼ਿਆਦਾ ਕਰੰਟ ਕਿਤੇ ਹੈ ਤਾਂ ਉਹ ਗੁਰਦਾਸਪੁਰ ‘ਚ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਨੂੰ ਵੋਟ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਗੁਰਦਾਸਪੁਰ ਤੋਂ ਜਾਖੜ ਦੀ ਹਾਰ ਹੁੰਦੀ ਹੈ ਤਾਂ ਸਮਝ ਲੈਣਾ ਕਿ ਸਿੱਧੂ ਹਾਰ ਗਿਆ ਤੇ ਪਾਹੜਾ ਦੀ ਪੱਗ ਉੱਤਰੀ। ਬਰਿੰਦਰਮੀਤ ਸਿੰਘ ਪਾਹੜਾ ਇੱਥੋਂ ਵਿਧਾਇਕ ਹਨ ਤੇ ਆਪਣੇ ਉਮੀਦਵਾਰ ਜਾਖੜ ਦੀ ਜਿੱਤ ‘ਚ ਉਹ ਪੂਰੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਹੀ ਸਿੱਧੂ ਨੇ ਮੋਦੀ ਦੀ ਕਾਪੀ ਕਰਨੀ ਸ਼ੁਰੂ ਕੀਤੀ ਤੇ ਪੀਐਮ ਨਰੇਂਦਰ ਮੋਦੀ ਨੂੰ ਝੂਠਾ ਵੀ ਕਿਹਾ। ਉਨ੍ਹਾਂ ਕਿਹਾ ਕਿ ਮੋਦੀ ਨੇ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ। ਇਨ੍ਹਾਂ ਹੀ ਨਹੀਂ ਸਿੱਧੂ ਦੇ ਨਿਸ਼ਾਨੇ ‘ਤੇ ਇਸ ਮੌਕੇ ਅਕਾਲੀ ਦਲ ਵੀ ਰਿਹਾ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਨੂੰ ਉਖਾੜਣ ਲਈ ਜੋ ਜੋਸ਼ 2017 ‘ਚ ਨਜ਼ਰ ਆਇਆ ਸੀ, ਉਸ ਤੋਂ ਜ਼ਿਆਦਾ ਇਸ ਸਮੇਂ ਨਜ਼ਰ ਆ ਰਿਹਾ ਹੈ। ਸਿੱਧੂ ਨੇ ਮੋਦੀ ਨੂੰ ਨੌਕਰੀਆਂ ਨਾ ਦੇਣ ਤੇ ਅੰਬਾਨੀਆਂ ਦੀ ਮਦਦ ਕਰਨ ਦੇ ਇਲਜ਼ਾਮ ਵੀ ਲਾਏ। ਨਵਜੋਤ ਸਿੱਧੂ ਨੇ ਕਿਹਾ ਮੋਦੀ ਨੇ ਟੈਲੀਕਾਮ ਕੰਪਨੀ ਬੀਐਸਐਨਐਲ ਨੂੰ ਖ਼ਤਮ ਕਰ ਦਿੱਤਾ ਤੇ ਜੀਓ ਨੂੰ ਹੁਲਾਰਾ ਦਿੱਤਾ। ਇਸ ਦੇ ਨਾਲ ਹੀ ਜੀਐਸਟੀ ਨਾਲ ਦੁਕਾਨਦਾਰਾਂ ਨੂੰ ਵੀ ਬਰਬਾਦ ਕਰ ਦਿੱਤਾ।

  • Topics :

Related News