ਬਾਰਸ਼ ਦਾ ਦੌਰ 17-18 ਜੁਲਾਈ ਦੁਪਹਿਰ ਤਕ ਚੱਲਣ ਦੀ ਉਮੀਦ

Jul 16 2019 03:31 PM

ਚੰਡੀਗੜ੍ਹ:

ਮੰਗਲਵਾਰ ਸਵੇਰ ਤੋਂ ਹੀ ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਬਾਰਸ਼ ਹੋ ਰਹੀ ਹੈ। ਕਈ ਇਲਾਕਿਆਂ ਵਿੱਚ ਬਾਰਸ਼ ਦਾ ਪਾਣੀ ਸੜਕਾਂ ‘ਤੇ ਇਕੱਠਾ ਹੋ ਕੇ ਤਾਲਾਬ ਦਾ ਰੂਪ ਧਾਰ ਗਿਆ ਹੈ। ਚੰਡੀਗੜ੍ਹ ਤੇ ਮੁਹਾਲੀ ਦੇ ਕਈ ਇਲਾਕਿਆਂ ‘ਚ ਲੋਕਾਂ ਦੇ ਘਰਾਂ ‘ਚ ਵੀ ਪਾਣੀ ਭਰ ਗਿਆ। ਦੋ ਦਿਨ ਤੋਂ ਹੋ ਰਹੀ ਬਾਰਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਇਸ ਦੇ ਨਾਲ ਹੀ ਸਕੂਲ-ਕਾਲਜ ਤੇ ਦਫਤਰ ਜਾਣ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਦੋ ਦਿਨ ਹੋਰ ਇਸੇ ਤਰ੍ਹਾਂ ਬਾਰਸ਼ ਜਾਰੀ ਰਹਿ ਸਕਦੀ ਹੈ। 6 ਜੁਲਾਈ ਨੂੰ ਐਕਟਿਵ ਹੋਏ ਮਾਨਸੂਨ ਤੋਂ ਬਾਅਦ ਲਗਾਤਾਰ ਬਾਰਸ਼ ਹੋ ਰਹੀ ਹੈ। ਸੋਮਵਾਰ ਸਵੇਰ ਬਾਰਸ਼ ਰੁਕੀ ਜ਼ਰੂਰ ਸੀ ਪਰ ਸ਼ਾਮ ਨੂੰ ਬਾਰਸ਼ ਫੇਰ ਤੋਂ ਸ਼ੁਰੂ ਹੋ ਗਈ। ਇਸੇ ਦੌਰਾਨ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 24 ਘੰਟਿਆਂ ‘ਚ ਭਾਰੀ ਬਾਰਸ਼ ਦੇ ਆਸਾਰ ਹਨ। ਮੌਸਮ ਵਿਭਾਗ ਦੇ ਕੇਂਦਰ ਦੇ ਡਾਈਰੈਕਟਰ ਸੁਰੇਂਦਰ ਪਾਲ ਨੇ ਦੱਸਿਆ ਕਿ ਪੱਛਮੀ ਗੜਬੜੀ ਤੇ ਮਾਨਸੂਨ ਦੋਵੇਂ ਐਕਟਿਵ ਹੋਏ ਹਨ। ਇਸ ਕਰਕੇ ਆਮ ਤੋਂ ਜ਼ਿਆਦਾ ਬਾਰਸ਼ ਦੇ ਅਸਾਰ ਹਨ। ਫਿਲਹਾਲ ਬਾਰਸ਼ ਦਾ ਦੌਰ 17-18 ਜੁਲਾਈ ਦੁਪਹਿਰ ਤਕ ਚੱਲਣ ਦੀ ਉਮੀਦ ਹੈ।

  • Topics :

Related News