‘ਆਪ’ ਦੇ ਪ੍ਰਚਾਰ ਦੇ ਲਈ ਪਾਰਟੀ ਨੇਤਾ ਭਗਵੰਤ ਮਾਨ ਨੇ ਬੀਤੇ ਦਿਨੀਂ ਪਿੰਡਾਂ ਦਾ ਦੌਰਾ

Oct 05 2019 01:26 PM

ਜਲਾਲਾਬਾਦ:

ਪੰਜਾਬ ਦੀ ਜ਼ਿਮਣੀ ਚੋਣਾਂ ‘ਚ ਜਲਾਲਾਬਾਦ ਹੌਟ ਸੀਟ ਮੰਨੀ ਜਾ ਰਹੀ ਹੈ। ਜਿਸ ‘ਤੇ ਅਕਾਲੀ ਦਲ ਅਤੇ ਕਾਂਗਰਸ ‘ਚ ਕਰੜਾ ਮੁਕਾਬਲਾ ਵੇਖਣ ਨੂੰ ਮਿਲ ਰਿਹ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਵੀ ਕਿਸੇ ਤੋਂ ਪਿੱਛੇ ਨਹੀ ਰਹਿਣਾ ਚਾਹੁੰਦੀ। ‘ਆਪ’ ਦੇ ਪ੍ਰਚਾਰ ਦੇ ਲਈ ਪਾਰਟੀ ਨੇਤਾ ਭਗਵੰਤ ਮਾਨ ਨੇ ਬੀਤੇ ਦਿਨੀਂ ਦਰਜਨਾਂ ਪਿੰਡਾਂ ਦਾ ਦੌਰਾ ਕੀਤਾ ਅਤੇ ਆਪਣੇ ਪਾਰਟੀ ਉਮੀਦਵਾਰ ਦੇ ਹੱਕ ਵੋਟ ਪਾਉਣ ਦੀ ਅਪੀਲ ਵੀ ਕੀਤੀ। ਭਗਵੰਤ ਮਾਨ ਨੇ ਪਿੰਡ ਦੇ ਲੋਕਾ ਨੂੰ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਆਪਸ ‘ਚ ਮਿਲੇ ਹੋਏ ਹਨ। ਇੱਕ ਵਾਰ ਪੰਜ ਸਾਲ ਇੱਕ ਰਾਜ਼ ਕਰਦਾ ਹੈ ਅਤੇ ਦੂਜੇ ਸਾਲ ਦੂਜੀ ਪਾਰਟੀ ਰਾਜ਼ ਕਰਦੀ ਹੈ। ਉਨ੍ਹਾਂ ਨੇ ਵਿਰੋਧੀ ਧੀਰਾਂ ‘ਤੇ ਨਿਸ਼ਾਨਾ ਸਾਧਦੇ ਕਿਹਾ ਕਿ ਦੋਵਾਂ ਪਾਰਟੀਆਂ ‘ਚ ਸਮਝੌਤਾ ਹੋਇਆ ਹੈ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੋਈ ਸੁਵਿਧਾ ਨਹੀ ਦਿੱਤੀ ਜਾ ਰਹੀ ਸਗੋਂ ਜਿਨ੍ਹਾਂ ਦੇ ਬਿਜਲੀ ਦੇ ਬਿਲ ਮਾਫ ਹਨ ਉਨ੍ਹਾਂ ਨੂੰ ਵੀ ਹਜ਼ਾਰਾਂ-ਲੱਖਾਂ ਰੁਪਏ ਬਿਜਲੀ ਦਾ ਬਿਲ ਆਉਂਦਾ ਹੈ। ਇਸ ਦੇ ਨਾਲ ਹੀ ਜਲਾਲਾਬਾਦ ਤੋਂ ਆਪ ਉਮੀਦਵਾਰ ਮਹਿੰਦਰ ਸਿੰਘ ਕਚੂਰਾ ਨੇ ਵੀ ਅਕਾਲੀ ਅਤੇ ਕਾਂਗਰਸ ਪਾਰਟੀ ‘ਤੇ ਸ਼ਬਦੀ ਹਮਲਾ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਦੋਵਾਂ ਪਾਰਟੀਆਂ ਨੇ ਹਮੇਸ਼ਾ ਲੋਕਾਂ ਨੂੰ ਲੁਟਿਆ ਹੈ ਅਤੇ ਕਦੇ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਨਹੀ ਕੀਤੇ।। ਉਨ੍ਹਾਂ ਕਿਹਾ ਕਿ ਜੇਕਰ ਲੋਕ ਉਨ੍ਹਾਂ ਨੂੰਵਟਿ ਦਿੰਦੇ ਹਨ ਤਾਂ 2022 ‘ਚ ਪੰਜਾਬ ‘ਚ ਆਪ ਦੀ ਸਕਰਾਰ ਹੋਵੇਗੀ ਅਤੇ ਉਹ ਲੋਕਾਂ ਨੂੰ ਹਰ ਬਣਦੀ ਸੁਵਿਧਾ ਮੁਹੱਈਆ ਕਰਵਾਉਣਗੇ।

  • Topics :

Related News