ਏਅਰ ਸਟ੍ਰਾਈਕ ਦਾ ਇੱਕ ਵੀਡੀਓ ਜਾਰੀ

ਨਵੀਂ ਦਿੱਲੀ:

ਭਾਰਤੀ ਹਵਾਈ ਫੋਜ ਨੇ ਪਾਕਿਸਤਾਨ ਦੇ ਅੱਵਾਦੀ ਕੈਂਪ ‘ਤੇ ਕੀਤੇ ਏਅਰ ਸਟ੍ਰਾਈਕ ਦਾ ਇੱਕ ਵੀਡੀਓ ਜਾਰੀ ਕੀਤਾ ਹੈ। ਬਾਲਾਕੋਟ ਅੱਤਵਾਦੀ ਕੈਂਪ ‘ਤੇ ਹਵਾਈ ਸੈਨਾ ਨੇ ਕਾਰਵਾਈ ਕੀਤੀ ਸੀ। ਇਸੇ ਸਾਲ 26 ਫਰਵਰੀ ਨੂੰ ਭਾਰਤੀ ਹਵਾਈ ਸੈਨਾ ਨੇ ਅੱਤਵਾਦੀ ਕੈਂਪਾਂ ‘ਤੇ ਏਅਰ ਸਟ੍ਰਾਈਕ ਕੀਤੀ ਸੀ। ਦੱਸ ਦਈਏ ਕਿ 14 ਫਰਵਰੀ ਨੂੰ ਪੁਲਵਾਮਾ ‘ਚ ਅੱਤਵਾਦੀਆਂ ਨੇ ਸੀਆਰਪੀਐਫ ਦੇ ਕਾਫੀਲੇ ‘ਚ ਹਮਲਾ ਕੀਤਾ ਸੀ। ਜਿਸ ਦਾ ਬਦਲਾ ਲੈਂਦੇ ਹੋਏ ਹਵਾਈ ਸੈਨਾ ਨੇ ਬਾਲਾਕੋਟ ‘ਚ ਅੱਵਾਦੀ ਕੈਂਪ ਤਬਾਹ ਕੀਤੇ ਸੀ। ਇਸ ਤੋਂ ਬਾਅਦ ਪਾਕਿਸਤਾਨ ਨੇ ਕਿਹਾ ਸੀ ਕਿ ਕੋਈ ਅੱਤਵਾਦੀ ਨਹੀ ਮਾਰਿਆ ਗਿਆ। ਸਿਰਫ ਕੁਝ ਦਰਖਤ ਤਬਾਹ ਹੋਏ ਸੀ ਅਤੇ ਪੰਛੀ ਮਾਰੇ ਗਏ ਸੀ। ਹੁਣ ਭਾਰਤੀ ਸੈਨਾ ਨੇ ਏਅਰ ਸਟ੍ਰਾਈਕ ਦਾ ਸਬੂਤ ਦੁਨੀਆ ਅੱਗੇ ਰੱਖ ਦਿੱਤਾ ਹੈ।

  • Topics :

Related News