ਸੰਸਦ ਮੈਂਬਰ ਸੰਨੀ ਦਿਓਲ ਲਈ ਨਵਾਂ ਪੁਆੜਾ ਖੜ੍ਹਾ ਹੋ ਸਕਦਾ

Sep 19 2019 12:57 PM

ਮੁੰਬਈ:

ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਲਈ ਨਵਾਂ ਪੁਆੜਾ ਖੜ੍ਹਾ ਹੋ ਸਕਦਾ ਹੈ। 22 ਸਾਲ ਪੁਰਾਣੇ ਮਾਮਲੇ ‘ਚ ਸੰਨੀ ਦਿਓਲ ਤੇ ਅਦਾਕਾਰਾ ਕ੍ਰਿਸ਼ਮਾ ਕਪੂਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਰੇਲਵੇ ਨੇ 1997 ‘ਚ ਆਈ ਫ਼ਿਲਮ ਦੀ ਸ਼ੂਟਿੰਗ ਦੌਰਾਨ ਚੇਨ ਖਿੱਚਣ ਦੇ ਮਾਮਲੇ ‘ਚ ਉਨ੍ਹਾਂ ਖਿਲਾਫ ਇਲਜ਼ਾਮ ਤੈਅ ਕੀਤੇ ਹਨ। 1997 ‘ਚ ਫ਼ਿਲਮ ‘ਬਜਰੰਗ’ ਦੀ ਸ਼ੂਟਿੰਗ ਦੌਰਾਨ ਅਪਲਿੰਕ ਐਕਸਪ੍ਰੈਸ ਦੀ ਚੇਨ ਪੁਲਿੰਗ ਕਰਕੇ ਟ੍ਰੇਨ 25 ਮਿੰਟ ਲੇਟ ਹੋ ਗਈ ਸੀ। ਇਸ ਲਈ ਦੋਵਾਂ ਖਿਲਾਫ ਇਲਜ਼ਾਮ ਤੈਅ ਹੋਏ ਹਨ। ਗੁਰਦਾਰਸਪੁਰ ਤੋਂ ਸਾਂਸਦ ਸੰਨੀ ਦਿਓਲ ਬੁੱਧਵਾਰ ਨੂੰ ਕੇਸ ਦੇ ਸਿਲਸਿਲੇ ‘ਚ ਜੈਪੁਰ ਪਹੁੰਚੇ। ਸੰਨੀ ਤੇ ਕ੍ਰਿਸ਼ਮਾ ਤੋਂ ਇਲਾਵਾ ਸਟੰਟਮੈਨ ਟੀਨੂ ਵਰਮਾ ਤੇ ਸਤੀਸ਼ ਸ਼ਾਹ ਖਿਲਾਫ ਵੀ ਫ਼ਿਲਮ ਦੀ ਸ਼ੂਟਿੰਗ ਲਈ ਅਜਮੇਰ ਡਿਵੀਜ਼ਨ ਦੇ ਨਰੇਨਾ ਸਟੇਸ਼ਨ ‘ਚ ਐਂਟਰੀ ਕਰਨ ਦਾ ਇਲਜ਼ਾਮ ਲੱਗਿਆ। ਇਸ ਦੌਰਾਨ 2413-ਏ ਅਪਲਿੰਕ ਐਕਸਪ੍ਰੈਸ ਦੀ ਚੇਨ ਖਿੱਚੀ ਗਈ ਸੀ। ਇਸ ਕਰਕੇ ਰੇਲ 25 ਮਿੰਟ ਲੇਟ ਹੋ ਗਈ ਸੀ। ਮੰਗਲਵਾਰ ਨੂੰ ਕੋਰਟ ਨੇ ਤਿੰਨ ਗਵਾਹਾਂ ਨੂੰ ਜ਼ਮਾਨਤੀ ਵਾਰੰਟ ਨਾਲ 24 ਸਤੰਬਰ ਨੂੰ ਹੋਣ ਵਾਲੀ ਸੁਣਵਾਈ ਲਈ ਸੰਮਨ ਭੇਜਿਆ ਹੈ।

  • Topics :

Related News