ਔਰਤਾਂ ਨਾਲ ਫਰਜ਼ੀ ਵਿਆਹ ਕਰਵਾਉਣ ਦਾ ਭਾਂਡਾ ਫੁੱਟ ਗਿਆ

ਸਿਡਨੀ:

ਇੱਥੋਂ ਦੀਆਂ ਸਥਾਨਕ ਔਰਤਾਂ ਨਾਲ ਫਰਜ਼ੀ ਵਿਆਹ ਕਰਵਾਉਣ ਦਾ ਭਾਂਡਾ ਫੁੱਟ ਗਿਆ ਹੈ। ਆਸਟਰੇਲੀਆ ਕੇਂਦਰੀ ਪੁਲਿਸ ਨੇ 160 ਤੋਂ ਵੱਧ ਨਕਲੀ ਵਿਆਹਾਂ ਨੂੰ ਖਾਰਜ ਕਰ ਦਿੱਤਾ ਹੈ। ਇਨ੍ਹਾਂ ਵਿੱਚ ਪੰਜਾਬੀ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹਨ। ਪੁਲਿਸ ਮੁਤਾਬਕ ਇਨ੍ਹਾਂ ਕਾਗ਼ਜ਼ੀ ਵਿਆਹਾਂ ਨੂੰ ਸਿਰਫ ਤੇ ਸਿਰਫ ਆਸਟ੍ਰੇਲੀਆ ਵਿੱਚ ਪੱਕੇ ਹੋਣ ਲਈ 20,000 ਤੋਂ 25,000 ਡਾਲਰ ਤਕ ਦੇ ਸੌਦੇ ਤਹਿਤ ਕੀਤਾ ਗਿਆ ਹੈ। ਆਸਟ੍ਰੇਲੀਆਈ ਅਖ਼ਬਰ 'ਦ ਸਿਡਨੀ ਮਾਰਨਿੰਗ ਹੈਰਾਲਡ' ਦੀ ਖ਼ਬਰ ਮੁਤਾਬਕ ਵਿਆਹ ਰੱਦ ਹੋਣ ਮਗਰੋਂ ਆਸਟ੍ਰੇਲੀਆ ਦੇ ਪੱਕੇ ਵਸਨੀਕ ਲਈ ਪ੍ਰਵਾਸ ਵਿਭਾਗ ਕੋਲ ਦਾਖ਼ਲ ਅਰਜ਼ੀਆਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਦਰਅਸਲ, ਪੁਲਿਸ ਨੇ ਨਕਲੀ ਵਿਆਹਾਂ ਬਾਰੇ ਸੂਹ ਮਿਲਣ ’ਤੇ ਗੁਪਤ ਆਪ੍ਰੇਸ਼ਨ ਚਲਾਇਆ ਸੀ। ਵਿਆਹ ਸਕੈਂਡਲ ਵਿੱਚ ਸੂਤਰਧਾਰ ਬਣੇ ਜਗਜੀਤ ਸਿੰਘ (32) ਨੂੰ ਪੁਲਿਸ ਨੇ ਕਾਬੂ ਕੀਤਾ। ਸਰਕਾਰ ਨੇ ਉਸ ਦਾ ਭਾਰਤੀ ਪਾਸਪੋਰਟ ਜ਼ਬਤ ਕਰਕੇ ਉਸ ਖ਼ਿਲਾਫ਼ ਕਾਨੂੰਨ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

  • Topics :

Related News