ਪਰਾਲੀ ਨਾਲ ਬਾਈਓ ਗੈਸ ਅਤੇ ਸੀਐਨਜੀ ਤਿਆਰ ਕੀਤੀ ਜਾਵੇਗੀ

ਕਰਨਾਲ:

ਦਿੱਲੀ ਦੀ ਹਵਾ ਖ਼ਰਾਬ ਕਰਨ ਵਾਲਾ ਪਰਾਲੀ ਦਾ ਧੁਆ ਅਹਿਮ ਮਨੀਆ ਜਾਂਦਾ ਹੈ। ਪਰ ਹੁਣ ਇਸੇ ਪਰਾਲੀ ਨੂੰ ਕਿਸਾਨਾਂ ਲਈ ਸੰਜੀਵਨੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰਾਲੀ ਨਾਲ ਨਾ ਸਿਰਫ ਬਾਈਓ ਗੈਸ ਅਤੇ ਸੀਐਨਜੀ ਤਿਆਰ ਕੀਤੀ ਜਾਵੇਗੀ ਸਗੋਂ ਪਰਾਲੀ ਬਦਲੇ ਕਿਸਾਨਾਂ ਨੂੰ ਫਰੀ ਸੀਐਨਜੀ ਅਤੇ ਬਾਈਓ ਗੈਸ ਵੀ ਮਿਲੇਗੀ। ਪਰਾਲੀ ਨਾਲ ਬਾਈਓਗੈਸ ਅਤੇ ਸੀਐਨਜੀ ਤਿਆਰ ਕਰਨ ਲਈ ਦੇਸ਼ ‘ਚ ਪਹਿਲਾ ਪਲਾਂਟ ਦਾ ਕੰਮ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਸੀਐਨਜੀ ਦੇ ਖੇਤਰ ‘ਚ ਕੰਮ ਕਰ ਰਹੀ ਦੇਸ਼ ਦੀ ਸਭ ਤੋਂ ਵੱਡੀ ਸੰਸਥਾ ਇੰਦਰਪ੍ਰਸਥ ਗੈਸ ਲਿਮਿਟਡ ਦੇ ਸਾਥ ਨਾਲ ਅਜੈ ਬਾਇਓ ਐਨਰਜੀ ਪ੍ਰਾਈਵੇਟ ਲਿਮਿਟਡ ਨੇ ਹਰਿਆਣਾ ਦੇ ਕਰਨਾਲ ‘ਚ ਪਲਾਂਟ ਦੀ ਸ਼ੁਰੂਆਤ ਕੀਤੀ ਹੈ। ਪਲਾਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੰਪਨੀ ਨੇ ਕਰਨਾਲ ਦੇ ਨੇੜੇ ਦੇ ਇਲਾਕੇ ਚੋਂ ਕਰੀਬ 5 ਹਜ਼ਾਰ ਏਕੜ ਖੇਤਰ ਚੋਂ ਪਰਾਲੀ ਇੱਕਠੀ ਕਰ ਲਈ ਹੈ। ਜਦਕਿ ਕਿਸਾਨਾਂ ਤੋਂ ਕੰਪਨੀ 20 ਹਜ਼ਾਰ ਏਕੜ ਖੇਤਰ ਦੀ ਪਰਾਲੀ ਲਵੇਗੀ। ਭਾਰਤ ਸਰਕਾਰ ਸੀਬੀਜੀ ‘ਤੇ ‘ਅੇਸਏਟੀਏਟੀ’ ਯੋਜਨਾ ਤਹਿਤ ਦੇਸ਼ ‘ਚ 5000 ਬਾਇਓ ਗੈਸ ਪਲਾਂਟ ਸ਼ੁਰੂ ਕਰੇਗੀ। ਪ੍ਰਦੁਸ਼ਣ ‘ਤੇ ਰੋਕ ਲਗਾਉਣ ਦੇ ਲਈ ਮੰਤਰਾਲਾ ਨੇ ਸਭ ਤੋਂ ਪਹਿਲਾਂ ਹਰਿਆਣਾ ‘ਚ ਆਪਣੇ ਪਲਾਂਟ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਪਲਾਂਟ ਤੋਂ ਪੈਦਾ ਹੋਣ ਵਾਲੀ ਬਾਇਓ ਖਾਦ ਜੈਵਿਕ ਹੋਵੇਗਾ।

  • Topics :

Related News