ਆਮੀਰ ਖ਼ਾਨ ਨੇ ਮਹਾਰਾਸ਼ਟਰ ਦੇ ਹੜ੍ਹ ਪੀੜਤਾਂ ਦੀ ਮਦਦ ਲਈ 25 ਲੱਖ ਰੁਪਏ ਦੀ ਮਦਦ

Aug 21 2019 03:15 PM

ਮੁੰਬਈ:

ਮਹਾਰਾਸ਼ਟਰ ਲਈ ਇਲਾਕਿਆਂ ‘ਚ ਇਸ ਸਾਲ ਬਾਰਸ਼ ਤੇ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਸੂਬੇ ‘ਚ ਇਨ੍ਹਾਂ ਵਿਗੜੇ ਹਾਲਾਤ ‘ਚ ਹੁਣ ਬਾਲੀਵੁੱਡ ਵੱਲੋਂ ਮਦਦ ਦਾ ਹੱਥ ਅੱਗੇ ਆਇਆ ਹੈ। ਬੀ-ਟਾਉਨ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਤੇ ਸਿੰਗਰ ਲਤਾ ਮੰਗੇਸ਼ਕਰ ਸਣੇ ਕਈ ਕਲਾਕਾਰਾਂ ਨੇ ਮਦਦ ਕੀਤੀ ਹੈ। ਬੀਤੇ ਦਿਨੀਂ ਅਮਿਤਾਭ ਬੱਚਨ ਨੇ ਸੂਬੇ ਦੀ ਮਦਦ ਲਈ ਵੱਡੀ ਰਕਮ ਦਾਨ ਕੀਤੀ ਸੀ। ਹੁਣ ਸੂਬੇ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ ਕਿ ਆਮਿਰ ਖ਼ਾਨ ਤੇ ਲਤਾ ਮੰਗੇਸ਼ਕਰ ਸਣੇ ਕਈ ਕਲਾਕਾਰਾਂ ਨੇ ਮਦਦ ਕੀਤੀ ਹੈ। ਉਨ੍ਹਾਂ ਟਵੀਟ ‘ਚ ਲਿਖਿਆ, “ਆਮੀਰ ਖ਼ਾਨ ਨੇ ਮਹਾਰਾਸ਼ਟਰ ਦੇ ਹੜ੍ਹ ਪੀੜਤਾਂ ਦੀ ਮਦਦ ਲਈ 25 ਲੱਖ ਰੁਪਏ ਦੀ ਮਦਦ ਕੀਤੀ, ਧੰਨਵਾਦ।” ਸੀਐਮ ਫਡਨਵੀਸ ਦੇ ਟਵੀਟ ਤੋਂ ਜਾਣਕਾਰੀ ਮਿਲੀ ਹੈ ਕਿ ਲਤਾ ਨੇ ਵੀ ਸੀਐਮ ਫੰਡ ਨੂੰ 11 ਲੱਖ ਰੁਪਏ ਦਾਨ ਕੀਤੇ ਹਨ। ਬਾਲੀਵੁੱਡ ਤੋਂ ਇਲਾਵਾ ਮਰਾਠੀ ਸਿਨੇਮਾ ਦੇ ਕਲਾਕਾਰ ਵੀ ਸੂਬੇ ਦੀ ਆਰਥਿਕ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਮਰਾਠੀ ਸਿਨੇਮਾ ਦੇ ਐਕਟਰ ਅਸ਼ੋਕ ਸਰਫ ਨੇ ਵੀ ਪੀੜਤਾਂ ਦੀ ਮਦਦ ਲਈ ‘ਵੈਕਿਊਮ ਕਲੀਨਰ” ਨਾਂ ਦਾ ਪ੍ਰੋਗ੍ਰਾਮ ਕਰ ਤਿੰਨ ਲੱਖ ਰੁਪਏ ਦੀ ਮਦਦ ਕੀਤੀ।

  • Topics :

Related News