ਭ੍ਰਿਸ਼ਟ ਤੇ ਲਾਪ੍ਰਵਾਹ ਪੁਲਿਸ ਕਰਮੀਆਂ ਦੀ ਖ਼ੈਰ ਨਹੀਂ

ਨਵੀਂ ਦਿੱਲੀ:

ਰਾਜਧਾਨੀ ਦਿੱਲੀ ‘ਚ ਭ੍ਰਿਸ਼ਟ ਤੇ ਲਾਪ੍ਰਵਾਹ ਪੁਲਿਸ ਕਰਮੀਆਂ ਦੀ ਖ਼ੈਰ ਨਹੀਂ। ਦਿੱਲੀ ਪੁਲਿਸ ਦੇ ਵਿਜੀਲੈਂਸ ਡਿਪਾਰਟਮੈਂਟ ਨੇ ਭ੍ਰਿਸ਼ਟ ਤੇ ਲਾਪ੍ਰਵਾਹ ਪੁਲਿਸ ਕਰਮੀਆਂ ਨੂੰ ਜ਼ਬਰੀ ਰਿਟਾਇਰਮੈਂਟ ਦੇਣ ਦੇ ਹੁਕਮ ਦਿੱਤੇ ਹਨ। ਵਿਜੀਲੈਂਸ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਦੇ ਡੀਸੀਪੀ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ‘ਡਾਰਕ ਸ਼ੀਪ’ ਤੇ ‘ਡੈੱਡ ਵੌਂਡ’ ਬਣ ਚੁੱਕੇ ਪੁਲਿਸ ਕਰਮੀਆਂ ‘ਤੇ ਕਾਰਵਾਈ ਕੀਤੀ ਜਾਵੇ। ਦਿੱਲੀ ਪੁਲਿਸ ਦੀ ਵਿਜੀਲੈਂਸ ਵਿਭਾਗ ਦੇ ਅਡੀਸ਼ਨਲ ਕਮਿਸ਼ਨਰ ਆਫ਼ ਪੁਲਿਸ ਸੁਮਨ ਗੋਇਲ ਨੇ ਸਾਰੇ ਜ਼ਿਲ੍ਹਿਆ ਦੇ ਡੀਸੀਪੀ ਨੂੰ ਕਿਹਾ ਹੈ ਕਿ ਦਿੱਲੀ ਪੁਲਿਸ ਦੇ ਪੁਲਿਸ ਕਰਮੀਆਂ ਦੀ ਸਕਰੀਨਿੰਗ ਕਰਨ ਦੇ ਬਾਅਦ ਇਹ ਕਾਰਵਾਈ ਕੀਤੀ ਜਾਵੇਗੀ। ਸਾਰੇ ਜ਼ਿਲ੍ਹਿਆਂ ਦੇ ਡੀਸੀਪੀ ਆਪਣੇ ਜ਼ਿਲ੍ਹੇ ‘ਚ ਕੰਮ ਕਰਨ ਵਾਲੇ ਕਾਂਸਟੇਬਲ ਤੋਂ ਲੈ ਸਬ ਇੰਸਪੈਕਟਰ ਤਕ ਦੀ ਸਕਰੀਨਿੰਗ ਕਰਨਗੇ। ਅਜਿਹਾ ਹੀ ਕੁਝ ਉੱਤਰਾਖੰਡ ਦੇ ਅਧਿਕਾਰੀਆਂ ਨੂੰ ਵੀ ਹੁਕਮ ਮਿਲੇ ਹਨ। ਸੂਬੇ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਕਿਹਾ ਕਿ ਜੋ ਅਧਿਕਾਰੀ ਆਪਣੇ ਕੰਮ ‘ਚ ਲਾਪ੍ਰਵਾਹੀ ਵਰਤਦੇ ਹਨ, ਉਹ ਆਪਣੇ ਕੰਮ ‘ਚ ਸੁਧਾਰ ਕਰ ਲੈਣ। ਜੇਕਰ ਕੋਈ ਅਧਿਕਾਰੀ ਕੰਮ ‘ਚ ਲਾਪ੍ਰਵਾਹੀ ਵਰਤਦਾ ਨਜ਼ਰ ਆਇਆ ਤਾਂ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਰਾਵਤ ਨੇ ਕਿਹਾ ਕਿ ਕਿਸੇ ਅਧਿਕਾਰੀ ਖਿਲਾਫ ਸ਼ਿਕਾਇਤ ਆਉਣ ‘ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।

  • Topics :

Related News