ਭੂਚਾਲ ਨਾਲ ਕੰਬਿਆ ਪੰਜਾਬ

Sep 25 2019 12:53 PM

ਚੰਡੀਗੜ੍ਹ:

ਸ਼ਾਮ 4:32 ਵਜੇ ਦੇ ਕਰੀਬ ਪੰਜਾਬ ਤੇ ਰਾਜਧਾਨੀ ਚੰਡੀਗੜ੍ਹ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਹਰਿਆਣਾ ਤੇ ਦਿੱਲੀ ਤੋਂ ਵੀ ਭੂਚਾਲ ਦੀਆਂ ਖ਼ਬਰਾਂ ਹਨ। ਪੰਜਾਬ ਦੇ ਗੁਰਦਾਸਪੁਰ, ਹੁਸ਼ਿਆਰਪੁਰ ਤੇ ਅੰਮ੍ਰਿਤਸਰ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉਂਝ ਅਜੇ ਤੱਕ ਕਿਸੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਦਿੱਲੀ ਐਨਸੀਆਰ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਹੋਏ ਹਨ। ਚੰਡੀਗੜ੍ਹ 'ਚ ਭੂਚਾਲ ਦੇ ਝਟਕੇ ਕਾਫੀ ਦੇਰ ਤਕ ਮਹਿਸੂਸ ਕੀਤੇ ਗਏ। ਲਾਹੌਰ ਤੋਂ 173 ਕਿਮੀ ਦੂਰ ਭੂਚਾਰ ਦਾ ਕੇਂਦਰ ਰਿਹਾ। ਇਸ ਦੇ ਤੀਬਰਤਾ 5.9 ਮਾਪੀ ਗਈ ਹੈ। ਇਸ ਦੇ ਨਾਲ ਹੀ ਭੂਚਾਲ ਦੇ ਝਟਕੇ ਜੰਮੂ-ਕਸ਼ਮੀਰ 'ਚ ਵੀ ਮਹਿਸੂਸ ਹੋਏ। ਫਿਲਹਾਲ ਇਸ ਨਾਲ ਜਾਨ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਭੂਚਾਲ ਦਾ ਕੇਂਦਰ ਪਾਕਿਸਤਾਨ ਦਾ ਰਾਵਲਪਿੰਡੀ ਰਿਹਾ। ਪਾਕਿ 'ਚ ਭੂਚਾਲ ਦੀ ਤੀਬਰਤਾ 5.7 ਮਾਪੀ ਗਈ।

  • Topics :

Related News