ਨਵਦੀਪ ਸੈਣੀ ਨੇ ਪਹਿਲੇ T-20 ਮੁਕਾਬਲੇ 'ਚ ਕਮਾਲ ਦਾ ਪ੍ਰਦਰਸ਼ਨ ਕੀਤਾ

Aug 05 2019 02:15 PM

ਕਰਨਾਲ:

ਹਰਿਆਣਾ ਦੇ ਕਰਨਾਲ ਵਾਸੀ ਨਵਦੀਪ ਸੈਣੀ ਨੇ ਕੱਲ੍ਹ ਭਾਰਤ ਤੇ ਵੈਸਟਇੰਡੀਜ਼ ਦਰਮਿਆਨ ਖੇਡੇ ਗਏ ਪਹਿਲੇ T-20 ਮੁਕਾਬਲੇ 'ਚ ਕਮਾਲ ਦਾ ਪ੍ਰਦਰਸ਼ਨ ਕੀਤਾ। ਤੇਜ਼ ਗੇਂਦਬਾਜ਼ ਸੈਣੀ ਨੂੰ ਕਮਾਲ ਦਿਖਾਉਣ ਲਈ 'ਮੈਨ ਆਫ ਦ ਮੈਚ' ਚੁਣਿਆ ਗਿਆ। ਨਵਦੀਪ ਸੈਣੀ ਨੇ ਟੀਮ ਇੰਡੀਆ ਵਿੱਚ ਥਾਂ ਕਾਇਮ ਕਰਨ ਲਈ ਕਾਫੀ ਤਕਲੀਫਾਂ ਸਹੀਆਂ ਤੇ ਅੰਤ ਉਸ ਦਾ ਸੁਫ਼ਨਾ ਸੱਚ ਹੋ ਗਿਆ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਨਵਦੀਪ ਸੈਣੀ ਨੂੰ ਇਸ ਕਾਮਯਾਬੀ ਲਈ ਵਧਾਈ ਦਿੱਤੀ ਹੈ। ਨਵਦੀਪ ਸੈਣੀ ਬੇਹੱਦ ਆਮ ਪਰਿਵਾਰ ਨਾਲ ਸਬੰਧ ਰੱਖਦਾ ਹੈ। ਹਾਲਾਂਕਿ ਉਸ ਦੇ ਪਿਤਾ ਸਰਕਾਰੀ ਡ੍ਰਾਈਵਰ ਸਮ ਪਰ ਆਮਦਨ ਇੰਨੀ ਨਹੀਂ ਸੀ ਕਿ ਆਪਣੇ ਪੁੱਤ ਦੇ ਸੁਫ਼ਨੇ ਪੂਰੇ ਕਰ ਸਕਣ। ਕ੍ਰਿਕੇਟ ਅਕੈਡਮੀ ਵਿੱਚ ਫੀਸ ਭਰਨ ਜੋਗੇ ਪੈਸੇ ਨਹੀਂ ਸਨ। ਇਸ ਦੇ ਬਾਵਜੂਦ ਨਵਦੀਪ ਨੇ ਇੱਛਾ ਮਰਨ ਨਹੀਂ ਦਿੱਤੀ ਤੇ ਸੰਘਰਸ਼ ਜਾਰੀ ਰੱਖਿਆ। ਨਵਦੀਪ ਨੇ ਟੈਨਿਸ ਗੇਂਦ ਨਾਲ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ਇਸ ਵਿੱਚ ਫਾਇਦਾ ਮਿਲਿਆ। ਉਸ ਦੀਆਂ ਗੇਂਦਾਂ ਦੀ ਗਤੀ ਵਧਣ ਲੱਗੀ। ਉਨ੍ਹਾਂ ਦਿਨਾਂ ਵਿੱਚ ਉਸ ਕੋਲ ਵਧੀਆ ਸਪੋਰਟਸ ਸ਼ੂ ਵੀ ਨਹੀਂ ਸਨ। ਇਸ ਸਭ ਦੇ ਹੁੰਦਿਆਂ ਉਸ ਨੇ ਸਖ਼ਤ ਮਿਹਨਤ ਕੀਤੀ ਤੇ ਨਤੀਜਾ ਅੱਜ ਸਭ ਦੇ ਸਾਹਮਣੇ ਹੈ। ਉਸ ਦੇ ਘਰ ਵਿੱਚ ਅੱਜ ਖ਼ੁਸ਼ੀ ਦਾ ਮਾਹੌਲ ਹੈ।

  • Topics :

Related News