ਵਾਈਟ ਬ੍ਰਾਈਡ ਲੁੱਕ 'ਚ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ

Aug 05 2019 02:22 PM

ਚੰਡੀਗੜ੍ਹ:

ਅਦਾਕਾਰਾ ਰਾਖੀ ਸਾਵੰਤ ਪਿਛਲੇ ਕੁਝ ਦਿਨਾਂ ਤੋਂ ਆਪਣੇ 'ਵਿਆਹ' ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਰਾਖੀ ਨੇ ਅਚਾਨਕ ਵਾਈਟ ਬ੍ਰਾਈਡ ਲੁੱਕ 'ਚ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਤੋਂ ਬਾਅਦ ਰਾਖੀ ਨੇ ਸਪੱਸ਼ਟ ਕੀਤਾ ਕਿ ਇਹ ਸਿਰਫ ਇੱਕ ਫੋਟੋਸ਼ੂਟ ਹੈ, ਪਰ ਉਦੋਂ ਤੋਂ ਉਹ ਲਗਾਤਾਰ ਸਿਰ 'ਚ ਸਿੰਦੂਰ, ਗਲ਼ 'ਚ ਮੰਗਲਸੂਤਰ, ਹੱਥਾਂ ਵਿੱਚ ਚੂੜਾ ਤੇ ਮਹਿੰਦੀ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੀ ਹੈ। ਇਸ ਦੇ ਨਾਲ ਹੁਣ ਰਾਖੀ ਦੇ ਚੂੜੇ 'ਤੇ ਲਿਖਿਆ ਕਿਸੇ ਸ਼ਖ਼ਸ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਹਾਲ ਹੀ ਵਿੱਚ ਰਾਖੀ ਨੇ ਕੁਝ ਨਵੀਆਂ ਫੋਟੋਆਂ ਸ਼ੇਅਰ ਕੀਤੀਆਂ ਹਨ ਜਿਸ ਵਿੱਚ ਉਸ ਦੇ ਚੂੜੇ ਉੱਤੇ ਲਿਖਿਆ ਨਾਂ ਪੜ੍ਹਨ ਵਿੱਚ ਆ ਰਿਹਾ ਹੈ। ਇਨ੍ਹਾਂ ਫੋਟੋਆਂ ਵਿੱਚ ਰਾਖੀ ਆਪਣਾ ਚੂੜਾ ਦਿਖਾਉਂਦੀ ਨਜ਼ਰ ਆ ਰਹੀ ਹੈ। ਉਸ ਨੇ ਚੂੜੇ 'ਤੇ ਲਿਖੇ ਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਪ੍ਰਸ਼ੰਸਕਾਂ ਤੇ ਮੀਡੀਆ ਦੀ ਤਿੱਖੀ ਨਜ਼ਰ ਤੋਂ ਇਸ ਨੂੰ ਲੁਕਾਉਣ ਵਿੱਚ ਅਸਫਲ ਰਹੀ। ਇਸ ਨਾਂ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਉਸ ਨੇ ਕੁਝ ਨਵੀਆਂ ਫੋਟੋਆਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਫੋਟੋਆਂ ਉਸ ਦੇ ਹਨੀਮੂਨ ਦੀਆਂ ਹਨ। ਹਾਲਾਂਕਿ ਰਾਖੀ ਨੇ ਆਪਣੇ ਵਿਆਹ ਦੀਆਂ ਖ਼ਬਰਾਂ ਦੀ ਹਾਲੇ ਤਕ ਪੁਸ਼ਟੀ ਨਹੀਂ ਕੀਤੀ। ਲੋਕਾਂ ਦਾ ਮੰਨਣਾ ਹੈ ਕਿ ਉਹ 'ਪਬਲੀਸਿਟੀ' ਪਾਉਣ ਲਈ ਇਹ ਸਭ ਕਰ ਰਹੀ ਹੈ, ਜਿਵੇਂ ਉਸ ਨੇ ਪਹਿਲਾਂ ਦੀਪਕ ਕਲਾਲ ਨਾਲ ਵਿਆਹ ਦਾ ਕਾਰਡ ਵੀ ਪੋਸਟ ਕਰ ਦਿੱਤਾ ਸੀ।

  • Topics :

Related News