24 ਜੁਲਾਈ ਤੋਂ ਸੂਬੇ ‘ਚ ਜ਼ਿਆਦਾਤਰ ਥਾਂਵਾਂ ‘ਤੇ ਬਾਰਸ਼ ਹੋਣ ਦੀ ਪੂਰੀ ਉਮੀਦ

ਨਵੀਂ ਦਿੱਲੀ:

ਉੱਤਰ ਪ੍ਰਦੇਸ਼ ‘ਚ ਪਿਛਲੇ ਕਈ ਦਿਨਾਂ ਤੋਂ ਝਮਾਝਮ ਬਾਰਸ਼ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਜਲਦੀ ਰਾਹਤ ਮਿਲਣ ਦੀ ਉਮੀਦ ਹੈ। ਮੌਸਮ ਵਿਭਾਗ ਮੁਤਾਬਕ 24 ਜੁਲਾਈ ਤੋਂ ਸੂਬੇ ‘ਚ ਜ਼ਿਆਦਾਤਰ ਥਾਂਵਾਂ ‘ਤੇ ਬਾਰਸ਼ ਹੋਣ ਦੀ ਪੂਰੀ ਉਮੀਦ ਹੈ। ਕੁਝ ਥਾਂਵਾਂ ‘ਤੇ ਭਾਰੀ ਮੀਂਹ ਹੋ ਸਕਦਾ ਹੈ। ਮੌਸਮ ਕੇਂਦਰ ਦੀ ਰਿਪੋਰਟ ਮੁਤਾਬਕ ਦੱਖਣੀ-ਪੱਛਮੀ ਮੌਨਸੂਨ ਪੂਰਬੀ ਉੱਤਰ-ਪ੍ਰਦੇਸ਼ ‘ਚ ਆਮ ਹੈ। ਪੂਰਬੀ ਹਿੱਸਿਆਂ ਦੇ ਕੁਝ ਇਲਾਕਿਆਂ ‘ਚ ਬਾਰਸ਼ ਹੋਈ। ਕੈਸਰਗੰਜ ‘ਚ ਸਭ ਤੋਂ ਜ਼ਿਆਦਾ ਅੱਠ ਸੈਂਟੀਮੀਟਰ ਬਾਰਸ਼ ਦਰਜ ਕੀਤੀ ਗਈ।ਇਸ ਤੋਂ ਇਲਾਵਾ ਬਬੇਰੂ ‘ਚ ਸੱਤ, ਬਸਤੀ ਅਤੇ ਕਾਕਰਧਾਰੀ ਘਾਟ ‘ਚ ਪੰਜ-ਪੰਜ, ਅਕਬਰਪੁਰ ਅੇਤ ਤਰਬਗੰਜ ‘ਚ ਚਾਰ ਸੈਂਟੀਮੀਟਰ ਬਾਰਸ਼ ਹੋਈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਵਾਰਾਨਸੀ, ਮੁਰਾਦਾਬਾਦ, ਝਾਸੀ, ਗੋਰਖਪੁਰ, ਫੇਜਾਬਾਦ, ਲਖਨਊ ਅਤੇ ਆਗਰਾ ਮੰਡਲਾਂ ‘ਚ ਦਿਨ ਦਾ ਤਾਪਮਾਨ ਆਮ ਤੋਂ ਜ਼ਿਆਦਾ ਰਿਹਾ। ਅਗਲੇ 24 ਘੰਟੇ ਦੌਰਾਨ ਸੂਬੇ ‘ਚ ਕੁਝ ਥਾਂਵਾਂ ‘ਤੇ ਬਾਰਸ਼ ਹੋ ਸਕਦੀ ਹੈ। ਸੂਬੇ ਦੇ ਜ਼ਿਆਦਾਤਰ ਇਲਾਕਿਆਂ ‘ਚ 24 ਜੁਲਾਈ ਨੂੰ ਬਾਰਸ਼ ਹੋਵੇਗੀ। ਇਹ ਸਿਲਸਿਲਾ ਅਗਲੇ ਦਿਨ ਵੀ ਜਾਰੀ ਰਹਿਣ ਦੀ ਉਮੀਦ ਹੈ।

  • Topics :

Related News