ਨਰੇਂਦਰ ਮੋਦੀ ਦੀ ਸਰਕਾਰ ਚਿਦੰਬਰਮ ਦਾ ਨਾਂ ਖ਼ਰਾਬ ਕਰਨ ਲਈ ਮੀਡੀਆ ਦਾ ਇਸਤੇਮਾਲ ਕਰ ਰਹੀ

ਨਵੀਂ ਦਿੱਲੀ:

ਆਈਐਨਐਕਸ ਮੀਡੀਆ ਮਾਮਲੇ ‘ਚ ਸਾਬਕਾ ਵਿੱਤ ਮੰਤਰ ਪੀ ਚਿਦੰਬਰਮ ‘ਤੇ ਕਾਰਵਾਈ ਨੂੰ ਲੈ ਕੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਨਰੇਂਦਰ ਮੋਦੀ ਦੀ ਸਰਕਾਰ ਚਿਦੰਬਰਮ ਦਾ ਨਾਂ ਖ਼ਰਾਬ ਕਰਨ ਲਈ ਈਡੀ, ਸੀਬੀਆਈ ਤੇ ਬਗੈਰ ਰੀਡ ਦੀ ਹੱਡੀ ਵਾਲੇ ਮੀਡੀਆ ਦਾ ਇਸਤੇਮਾਲ ਕਰ ਰਹੀ ਹੈ। ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ, “ਮੋਦੀ ਸਰਕਾਰ ਈਡੀ, ਸੀਬੀਆਈ ਤੇ ਬਗੈਰ ਰੀਡ ਦੀ ਹੱਡੀ ਵਾਲੇ ਮੀਡੀਆ ਦੀਆਂ ਕੁਝ ਧਿਰਾਂ ਦਾ ਇਸਤੇਮਾਲ ਕਰ ਰਹੀ ਹੈ ਤਾਂ ਜੋ ਚਿਦੰਬਰਮ ਦਾ ਅਕਸ ਖ਼ਰਾਬ ਕੀਤਾ ਜਾ ਸਕੇ। ਮੈਂ ਸੱਤਾ ਦੇ ਇਸ ਸ਼ਰਮਨਾਕ ਵਤੀਰੇ ਦੀ ਕੜੀ ਨਿੰਦਾ ਕਰਦਾ ਹਾਂ”। ਆਈਐਨਐਕਸ ਮੀਡੀਆ ਮਾਮਲੇ ‘ਚ ਦਿੱਲੀ ਹਾਈਕੋਰਟ ਨੇ ਮੁੱਢਲੀ ਜ਼ਮਾਨਤ ਅਰਜ਼ੀ ਖਾਰਜ ਹੋਣ ਤੋਂ ਬਾਅਦ ਸੀਬੀਆਈ ਅਧਿਕਾਰੀ ਮੰਗਲਵਾਰ ਨੂੰ ਚਿਦੰਬਰਮ ਦੇ ਦਿੱਲੀ ਸਥਿਤ ਨਿਵਾਸ ਪਹੁੰਚੇ। ਉੱਥੇ ਉਨ੍ਹਾਂ ਦੀ ਮੁਲਾਕਾਤ ਨਹੀਂ ਹੋ ਸਕਦੀ। ਇਸ ਦੇ ਨਾਲ ਹੀ ਸੁਪਰੀਮ ਕੋਰਟ ‘ਚ ਬੁੱਧਵਾਰ ਸਵੇਰੇ ਉਨ੍ਹਾਂ ਦੀ ਅਰਜ਼ੀ ‘ਤੇ ਸੁਣਵਾਈ ਹੋਣ ਤੋਂ ਪਹਿਲਾਂ ਕੋਈ ਜ਼ੋਰ-ਜ਼ਬਰਦਸਤੀ ਨਾ ਕਰਨ ਦੀ ਅਪੀਲ ਕੀਤੀ। ਸੀਬੀਆਈ ਦੀ ਟੀਮ ਬੁੱਧਵਾਰ ਦੀ ਸਵੇਰ ਇੱਕ ਵਾਰ ਫੇਰ ਚਿਦੰਬਰਮ ਦੇ ਨਿਵਾਸ ਪਹੁੰਚੀ ਸੀ। ਈਡੀ ਨੇ ਉਨ੍ਹਾਂ ਖਿਲਾਫ ਲੁੱਕਆਉਟ ਨੋਟਿਸ ਕਾਰੀ ਕੀਤਾ ਹੈ।

  • Topics :

Related News