ਕਾਰ ਹਾਦਸੇ 'ਚ ਫੌਜੀ ਦੀ ਮੌਤ

Oct 03 2019 06:45 PM

 ਸ਼ਾਹਪੁਰ ਕੰਡੀ : ਮੰਗਲਵਾਰ ਦੇਰ ਰਾਤ ਕਾਹਨਪੁਰ ਨੇੜੇ ਵਾਪਰੇ ਕਾਰ ਹਾਦਸੇ 'ਚ ਫੌਜੀ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਏਐੱਸਆਈ ਨਰਿੰਦਰ ਕੁਮਾਰ ਨੇ ਦੱਸਿਆ ਕਿ ਕਾਰ ਸਵਾਰ ਦੋਵੇਂ ਨੌਜਵਾਨ ਕਮਲ ਰਾਣਾ ਤੇ ਆਦਰਸ਼ ਕੁਮਾਰ ਵਾਸੀ ਪਿੰਡ ਘੋਹ ਫੌਜ 'ਚ ਸਨ, ਜੋ ਕਿ ਛੁੱਟੀ 'ਤੇ ਆਏ ਹੋਏ ਸਨ। ਮੰਗਲਵਾਰ ਰਾਤ ਉਹ ਪਿੰਡ ਤੋਂ ਪਠਾਨਕੋਟ ਵਿਖੇ ਕਿਸੇ ਕੰਮ ਤੋਂ ਜਾ ਰਹੇ ਸਨ। ਇਸ ਦੌਰਾਨ ਕਾਨਪੁਰ ਨੇੜੇ ਉਨ੍ਹਾਂ ਦੀ ਕਾਰ (ਨੰਬਰ ਪੀਬੀ-08-ਵੀ9213) ਅੱਗੇ ਲਵਾਰਿਸ ਪਸ਼ੂ ਆ ਗਿਆ, ਜਿਸ ਨੂੰ ਬਚਾਉਂਦੇ ਹੋਏ ਉਨ੍ਹਾਂ ਦੀ ਕਾਰ ਦਰੱਖਤ 'ਚ ਜਾ ਵੱਜੀ। ਹਾਦਸੇ 'ਚ ਕਮਲ ਰਾਣਾ ਪੁੱਤਰ ਕਾਕਾ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਦੋਵੇਂ ਪੱਕੇ ਦੋਸਤ ਸਨ ਤੇ ਕਰੀਬ ਡੇਢ ਸਾਲ ਪਹਿਲਾਂ ਫੌਜ 'ਚ ਭਰਤੀ ਹੋਏ ਸਨ। ਥਾਣਾ ਸ਼ਾਹਪੁਰ ਕੰਢੀ ਦੇ ਏਐੱਸਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

  • Topics :

Related News