ਆਪਣੀ ਮਾਤ ਭਾਸ਼ਾ ਵਿੱਚ ਕੁਮੈਂਟਰੀ ਕਰਨਗੇ

Jun 13 2019 03:42 PM

ਟੋਰੰਟੋ:

ਕੈਨੇਡਾ ਦੇ ਦੋ ਪੰਜਾਬੀ ਇਸ ਵਾਰ ਐਨਬੀਏ ਦੌਰਾਨ ਆਪਣੀ ਮਾਤ ਭਾਸ਼ਾ ਵਿੱਚ ਕੁਮੈਂਟਰੀ ਕਰਨਗੇ। ਭਾਰਤੀ-ਕੈਨੇਡੀਆਈ ਸਿੱਖ ਪਰਮਿੰਦਰ ਸਿੰਘ ਤੇ ਪ੍ਰੀਤ ਰੰਧਾਵਾ ਨੂੰ ਪੰਜਾਬੀ ਵਿੱਚ ਕੁਮੈਂਟਰੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਕੌਮਾਂਤਰੀ ਮੁਕਾਬਲੇ ਵਿੱਚ ਪੰਜਾਬੀ ਦਰਸ਼ਕਾਂ ਦੇ ਨਾਲ-ਨਾਲ ਖਿਡਾਰੀਆਂ ਵਜੋਂ ਵੀ ਹਿੱਸਾ ਲੈਂਦੇ ਹਨ। ਇਹ ਪਹਿਲੀ ਵਾਰ ਹੋਇਆ ਜਦ ਇਸ ਵੱਡੇ ਕੌਮਾਂਤਰੀ ਖੇਡ ਮੁਕਾਬਲੇ ਦਾ ਸਿੱਧਾ ਪ੍ਰਸਾਰਨ ਪੰਜਾਬੀ ਵਿੱਚ ਕੀਤਾ ਜਾਵੇਗਾ। ਐਨਬੀਏ ਮੁਕਾਬਲਿਆਂ ਦਾ ਪ੍ਰਸਾਰਨ 200 ਦੇਸ਼ਾਂ ਵਿੱਚ ਕੀਤਾ ਜਾਂਦਾ ਹੈ। ਪਰਮਿੰਦਰ ਤੇ ਪ੍ਰੀਤ ਇਸ ਇਤਿਹਾਸਕ ਪਲ ਦੇ ਗਵਾਹ ਬਣਨਗੇ। ਪਰਮਿੰਦਰ ਤੇ ਪ੍ਰੀਤ ਦੀ ਜੋੜੀ 2019 ਦੇ ਐਨਬੀਏ ਮੁਕਾਬਲਿਆਂ ਦੌਰਾਨ ਪੰਜਾਬੀ ਵਿੱਚ ਕੁਮੈਂਟਰੀ ਦੀ ਸ਼ੁਰੂਆਤ ਰੈਪਟਰਸ ਤੇ ਮਿਲਵਾਊਕੀ ਬੱਕਸ ਦਰਮਿਆਨ ਹੋਣ ਵਾਲੇ ਮੈਚ ਤੋਂ ਕਰਨਗੇ। ਇਹ ਸਿਲਸਿਲਾ ਐਨਬੀਏ ਦੇ ਫਾਈਨਲ ਤਕ ਜਾਰੀ ਰਹੇਗਾ।

  • Topics :

Related News