120 ਕਿਲੋਂ ਲਾਹਣ ਬਰਾਮਦ

Oct 02 2019 01:19 PM

ਕਾਦੀਆਂ :

ਐੱਸਅੱਸਪੀ ਉਪਿੰਦਰਜੀਤ ਸਿੰਘ ਘੁੰਮਣ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤੇ ਸੰਜੀਵ ਕੁਮਾਰ ਪੀਪੀਐੱਸ ਉੱਪ ਕਪਤਾਨ ਪੁਲਿਸ ਸ੍ਰੀ ਹਰਗੋਬਿੰਦਪੁਰ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਐੱਸਐੱਚਓ ਕਾਦੀਆਂ ਪਰਮਿੰਦਰ ਸਿੰਘ ਵੱਲੋਂ 4 ਵੱਖ-ਵੱਖ ਪੁਲਿਸ ਪਾਰਟੀਆਂ ਤਿਆਰ ਕਰਕੇ ਨਸ਼ੇ ਦੇ ਸੌਦਾਗਰਾਂ 'ਤੇ ਰੇਡ ਕਰਵਾਈ ਗਈ। ਏਐੱਸਆਈ ਸੁਰਿੰਦਰ ਸਿੰਘ ਦੀ ਪਾਰਟੀ ਵੱਲੋਂ ਕਾਲਾ ਵਾਸੀ ਨੱਥੁ ਖਹਿਰਾ 'ਤੇ ਰੇਡ ਕਰ ਕੇ ਉਸ ਤੋਂ 120 ਕਿਲੋਂ ਲਾਹਣ ਬਰਾਮਦ ਕੀਤੀ।

ਇਸੇ ਤਰ੍ਹਾਂ ਏਐੱਸਆਈ ਜਸਬੀਰ ਸਿੰਘ ਦੀ ਪਾਰਟੀ ਵੱਲੋਂ ਸੁਰਜੀਤ ਸਿੰਘ ਵਾਸੀ ਨੱਥੂ ਖਹਿਰਾ 'ਤੇ ਰੇਡ ਕਰ ਕੇ ਉਸ ਤੋਂ 150 ਕਿਲੋਂ ਲਾਹਣ ਬਰਾਮਦ ਕੀਤੀ।

ਐੱਸਆਈ ਰਵਿੰਦਰ ਸਿੰਘ ਦੀ ਪਾਰਟੀ ਵੱਲੋਂ ਗੁਰਭਿੰਦਰ ਸਿੰਘ ਵਾਸੀ ਨੱਥੂ ਖਹਿਰਾ 'ਤੇ ਰੇਡ ਕਰ ਕੇ ਉਸ ਪਾਸੋਂ 160 ਕਿਲੋਂ ਲਾਹਣ ਬਰਾਮਦ ਕੀਤੀ ਗਈ ਅਤੇ ਏਐੱਸਆਈ ਮਨਜੀਤ ਸਿੰਘ ਦੀ ਪਾਰਟੀ ਵੱਲੋਂ ਸਿੰਦਾ ਵਾਸੀ ਨੱਥੂ ਖਹਿਰਾ ਥਾਣਾ ਕਾਦੀਆਂ 'ਤੇ ਰੇਡ ਕਰਕੇ ਉਸ ਪਾਸੋਂ 80 ਕਿਲੋਂ ਲਾਹਣ ਬਰਾਮਦ ਕੀਤੀ ਗਈ।

ਐੱਸਐੱਚਓ ਕਾਦੀਆਂ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਵਿਰੁੱਧ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਐੱਸਐੱਚਓ ਨੇ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਸਮੂਹ ਪੰਚਾਇਤਾਂ ਵੱਲੋਂ ਸਹਿਯੋਗ ਦੀ ਅਪੀਲ ਕੀਤੀ।

 
  • Topics :

Related News